ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੰਗਾਪੁਰ ’ਚ ਭਾਰਤੀ ’ਤੇ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼

ਸਿੰਗਾਪੁਰ ’ਚ ਭਾਰਤੀ ’ਤੇ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼

ਸਿੰਗਾਪੁਰ ਵਿਚ 21 ਸਾਲਾ ਭਾਰਤੀ ਉਤੇ ਇਕ ਯੁੱਧ ਸਮਾਰਕ ਦੇ ਨੇੜੇ ਗ੍ਰੇਜੂਏਸ਼ਨ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮੀਡੀਆ ਵਿਚ ਆਈ ਖਬਰ ਵਿਚ ਇਸਦੀ ਜਾਣਕਾਰੀ ਦਿੱਤੀ ਗਈ। ਦ ਸਟੇਟਸ ਟਾਈਮਜ਼ ਦੀ ਖਬਰ ਮੁਤਾਬਕ, ਉਤਰੀ ਸਿੰਗਾਪੁਰ ਵਿਚ ਕ੍ਰਾਂਜੀ ਯੁੱਧ ਸਮਾਰਕ ਦੇ ਨੇੜੇ 23 ਸਾਲਾ ਲੜਕੀ ਨਾਲ ਕਥਿਤ ਤੌਰ ਉਤੇ ਬਲਾਤਕਾਰ ਕਰਨ ਦੇ ਇਕ ਦਿਨ ਬਾਅਦ ਪੰਜ ਮਈ ਨੂੰ ਦੋਸ਼ੀ ਚਿਨੈਆ ਕਾਰਤਿਕ ਨੂੰ ਗ੍ਰਿਫਤਾਰ ਕੀਤਾ ਗਿਆ।

 

ਦੋਸ਼ੀ ਠਹਿਰਾਏ ਜਾਣ ਉਤੇ ਉਸ ਨੂੰ ਘੱਟ ਤੋਂ ਘੱਟ 12 ਬੇਂਤ ਮਾਰਨ ਅਤੇ ਅੱਠ ਤੋਂ 20 ਸਾਲ ਦੀ ਜੇਲ੍ਹ ਦੀ ਸਜਾ ਹੋ ਸਕਦੀ ਹੈ। ਖਬਰ ਅਨੁਸਾਰ, ਚਿਨੈਆ ਨੇ ਦੇਰ ਰਾਤ ਕਰੀਬ ਡੇਢ ਵਜੇ ਟਰਫ ਕਲੱਬ ੲਵੇਨਉ ਵਿਚ ਲੜਕੀ ਉਤੇ ਹਮਲਾ ਕੀਤਾ। ਸਮਾਚਾਰ ਪੱਤਰ ਅਨੁਸਾਰ, ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਦੋਸ਼ੀ ਉਸ ਨੂੰ ਸਿੰਗਾਪੁਰ ਟਰਫ ਕਲੱਬ ਅਤੇ ਕ੍ਰਾਂਜੀ ਯੁੱਧ ਸਮਾਰਕ ਵਿਚ ਜੰਗਲ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਚਿਨੈਆ ਦੀ ਪਹਿਚਾਣ ਇਲਾਕੇ ਦੇ ਇਕ ਫੁਟੇਜ ਨਾਲ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Bharti accused of raping a girl student