ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਮਰੀਕੀ ਦੌਰ ਮਗਰੋਂ ਵਾਸ਼ਿੰਗਟਨ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਸਮਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਹੈ। ਇਸ ਦੌਰੇ ’ਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨਾਲ ਮੁਲਾਕਾਤ ਕੀਤੀ ਸੀ।
ਇਸ ਬਾਰੇ ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਮੋਰਗਨ ਓਰਟਾਗਸ ਨੇ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਚ ਸ਼ਾਂਤੀ ਕਾਇਮ ਕਰਨ ਲਈ ਵਚਨਬੱਧ ਹਾਂ। ਮੈਨੂੰ ਲੱਗਦਾ ਹੈ ਕਿ ਉਹ ਇਕ ਜ਼ਰੂਰੀ ਕਦਮ ਹੈ। ਨਾ ਸਿਰਫ ਰਾਸ਼ਟਰਪਤੀ ਦੇ ਨਾਲ ਬਲਕਿ ਵਿਦੇਸ਼ ਮੰਤਰੀ ਦੇ ਨਾਲ ਵੀ ਕਈ ਮੁੱਦਿਆਂ ਤੇ ਚਰਚਾ ਹੋਈ ਤੇ ਹੁਣ ਬੈਠਕ ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਹੈ।
ਮੋਰਗਨ ਨੇ ਅੱਗੇ ਕਿਹਾ ਕਿ ਇਮਰਾਨ ਖ਼ਾਨ ਅਤੇ ਡੋਨਾਲਡ ਟਰੰਪ ਵਿਚਾਲੇ ਹੋਈ ਬੈਠਕ ਨੂੰ ਸ਼ੁਰੂਆਤੀ ਬੈਠਕ ਹੈ ਤੇ ਇਸ ਬੈਠਕ ਨੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਮਿਲਣ, ਆਪਸੀ ਸਬੰਧ ਬਣਾਉਣ ਅਤੇ ਸੰਘਣੇ ਰਿਸ਼ਤੇ ਬਣਾਉਣ ਦਾ ਮੌਕਾ ਦਿੱਤਾ। ਹੁਣ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਹੁੰ ਖਾਧੀ ਹੈ ਕਿ ਉਹ ਅਫ਼ਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਾਲਿਬਾਨ ਤੋਂ ਅਪੀਲ ਕਰਨਗੇ। ਅਮਰੀਕਾ ਅੱਤਵਾਦ ਖਿਲਾਫ ਜੰਗ ਲਈ ਵਚਨਬੱਧ ਹੈ।
.