ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਲ ਗੇਟਸ ਦੀ ਧੀ ਨੇ ਕੀਤੀ ਮਿਸਰ ਦੇ ਰਈਸ ਨਾਲ ਮੰਗਣੀ

ਬਿਲ ਗੇਟਸ ਦੀ ਧੀ ਨੇ ਕੀਤੀ ਮਿਸਰ ਦੇ ਰਈਸ ਨਾਲ ਮੰਗਣੀ

ਦੁਨੀਆ ਦੇ ਸਭ ਤੋਂ ਵੱਧ ਅਮੀਰ ਲੋਕਾਂ ’ਚੋਂ ਇੱਕ ਬਿਲ ਗੇਟਸ ਦੀ ਧੀ ਜੈਨਿਫ਼ਰ ਗੇਟਸ ਨੇ ਆਪਣੇ ਬੁਆਏ ਫ਼੍ਰੈਂਡ ਨਾਏਲ ਨਸਾਰ ਨਾਲ ਮੰਗਣੀ ਕਰ ਲਈ ਹੈ। ਜੈਨਿਫ਼ਰ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਪਣੇ ਦੋਵਾਂ ਦੀ ਤਸਵੀਰ ਅਪਲੋਡ ਕਰ ਕੇ ਦਿੱਤੀ।

 

 

28 ਸਾਲਾ ਨਾਏਲ 23 ਸਾਲਾ ਜੈਨਿਫ਼ਰ ਨੂੰ ਇੱਕ ਠੰਢੀ ਬਰਫ਼ਾਨੀ ਥਾਂ ’ਤੇ ਲੈ ਗਿਆ ਤੇ ਉੱਥੇ ਉਸ ਸਾਹਵੇਂ ਵਿਆਹ ਦਾ ਪ੍ਰਸਤਾਵ ਰੱਖਿਆ। ਨਾਏਲ ਨੇ ਜੈਨਿਫ਼ਰ ਨੂੰ ਹੀਰੇ ਦੀ ਅੰਗੂਠੀ ਦਿੱਤੀ ਤੇ ਸਾਰੀ ਉਮਰ ਉਸ ਦਾ ਸਾਥ ਦੇਣ ਦਾ ਇਜਾਜ਼ਤ ਮੰਗੀ।

 

 

ਜੈਨਿਫ਼ਰ ਨੇ ਵੀ ਤੁਰੰਤ ‘ਹਾਂ’ ਕਹਿ ਦਿੱਤੇ। ਫਿਰ ਦੋਵਾਂ ਨੇ ਇੱਕ–ਦੂਜੇ ਨੂੰ ਚੁੰਮਿਆ ਤੇ ਗਲਵਕੜੀ ਪਾਈ।

 

 

ਜੈਨਿਫ਼ਰ ਤੇ ਨਾਏਲ ਇੱਕ–ਦੂਜੇ ਨੂੰ ਲਗਭਗ 4 ਸਾਲਾਂ ਤੋਂ ਜਾਣਦੇ ਹਨ । ਬਿਲ ਗੇਟਸ ਤੇ ਮੇਲਿੰਦਾ ਗੇਟਸ ਦੀ ਸਭ ਤੋਂ ਵੱਡੀ ਧੀ ਹੈ ਜੈਨਿਫ਼ਰ ਤੇ ਉੱਧਰ ਨਾਏਲ ਵੀ ਮਿਸਰ ਦੇ ਸਭ ਤੋਂ ਵੱਡੇ ਅਮੀਰਾਂ ’ਚੋਂ ਇੱਕ ਹੈ।

 

 

ਜੈਨਿਫ਼ਰ ਨੇ ਆਪਣੇ ਇੰਸਟਾਗ੍ਰਾਮ ਪ੍ਰੋਫ਼ਾਈਲ ਉੱਤੇ ਆਪਣੀ ਮੰਗਣੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ – ‘ਨਾਏਲ ਨਸਾਰ, ਤੂੰ ਦੁਨੀਆ ’ਚ ਆਪਣੀ ਕਿਸਮ ਦਾ ਇੱਕੋ–ਇੱਕ ਇਨਸਾਨ ਹੈਂ। ਤੂੰ ਇੱਥੇ ਮੇਰੇ ਸਾਹਵੇਂ ਵਿਆਹ ਦਾ ਪ੍ਰਸਤਾਵ ਰੱਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਮੈਂ ਹੁਣ ਸਾਰੀ ਜ਼ਿੰਦਗੀ ਤੇਰੇ ਨਾਲ ਬਿਤਾਉਣ ਦੀ ਹੋਰ ਉਡੀਕ ਨਹੀਂ ਕਰ ਸਕਦੀ।’

 

 

ਜੈਨਿਫ਼ਰ ਨੇ ਇੰਸਟਾਗ੍ਰਾਮ ਉੱਤੇ ਇਹ ਵੀ ਲਿਖਿਆ ਕਿ ਉਹ ਨਾਏਲ ਨਾਲ ਸਾਰਾ ਜੀਵਨ ਵਿਕਸਤ ਕਰਨਾ ਚਾਹੁੰਦੀ ਹੈ। ਉਹ ਸਾਰੀ ਉਮਰ ਕੁਝ ਨਵਾਂ ਸਿੱਖਣਾ ਚਾਹੁੰਦੀ ਹੈ ਤੇ ਹੱਸਦਿਆਂ ਇੱਕ–ਦੂਜੇ ਨੂੰ ਪਿਆਰ ਕਰਦਿਆਂ ਸਮਾਂ ਬਿਤਾਉਣਾ ਚਾਹੁੰਦੀ ਹੈ। ਉਹ ਨਾਏਲ ਨੂੰ ਕਰੋੜਾਂ ਵਾਰ ਪਿਆਰ ਕਰਨਾ ਲੋਚਦੀ ਹੈ।

 

 

ਉੱਧਰ ਨਾਏਲ ਨਸਾਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਲਿਖਿਆ ਹੈ ਕਿ – ‘ਉਸ ਨੇ ‘ਹਾਂ’ ਆਖ ਦਿੱਤੀ ਹੈ। ਮੈਂ ਹੁਣ ਖ਼ੁਦ ਨੂੰ ਦੁਨੀਆ ਦਾ ਸਭ ਤੋਂ ਵੱਧ ਖ਼ੁਸ਼ਕਿਸਮਤ ਇਨਸਾਨ ਮਹਿਸੂਸ ਕਰ ਰਿਹਾ ਹਾਂ। ਜੇਨ, ਮੈਂ ਅੱਜ ਤੱਕ ਜਿੰਨਾ ਵੀ ਸੋਚਿਆ ਹੈ, ਜੋ ਕੁਝ ਵੀ ਸੋਚਿਆ ਹੈ; ਤੂੰ ਉਨ੍ਹਾਂ ਸਭ ਤੋਂ ਵਧ ਕੇ ਹੈਂ। ਮੈਂ ਆਪਣਾ ਜੀਵਨ ਤੇਰੇ ਬਗ਼ੈਰ ਸੋਚ ਵੀ ਨਹੀਂ ਸਕਦਾ। ਤੇਰੇ ਨਾਲ ਰਹਿਣਾ ਭਾਵ ਹਰੇਕ ਦਿਨ ਨੂੰ ਸੁਫ਼ਨੇ ਵਾਂਗ ਜਿਊਣਾ ਹੈ।’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill Gates daughter Jennifer gets betrothed to Egypt s Nayel Nassar