ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਲ ਗੇਟਸ ਫ਼ਾਊਂਡੇਸ਼ਨ ਵੱਲੋਂ PM ਮੋਦੀ ‘ਗਲੋਬਲ ਗੋਲਕੀਪਰ ਐਵਾਰਡ’ ਨਾਲ ਸਨਮਾਨਿਤ

ਬਿਲ ਗੇਟਸ ਫ਼ਾਊਂਡੇਸ਼ਨ ਵੱਲੋਂ PM ਮੋਦੀ ‘ਗਲੋਬਲ ਗੋਲਕੀਪਰ ਐਵਾਰਡ’ ਨਾਲ ਸਨਮਾਨਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਵਿੱਚ ਸਫ਼ਾਈ ਦੀ ਦਿਸ਼ਾ ਵਿੱਚ ਕੀਤੇ ਗਏ ਅਹਿਮ ਸੁਧਾਰਾਂ ਤੇ ਉਨ੍ਹਾਂ ਦੀ ਯੋਗ ਅਗਵਾਈ ਲਈ ਬਿਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ ਨੇ ਬੁੱਧਵਾਰ ਤੜਕੇ (ਭਾਰਤੀ ਸਮੇਂ ਅਨੁਸਾਰ) ਵੱਕਾਰੀ ‘ਗਲੋਬਲ ਗੋਲਕੀਪਰ ਐਵਾਰਡ’ ਨਾਲ ਸਨਮਾਨਿਤ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਉੱਚ–ਪੱਧਰੀ ਸੈਸ਼ਨ ਵਿੱਚ ਭਾਗ ਲੈਣ ਲਈ ਅਮਰੀਕਾ ਦੌਰੇ ’ਤੇ ਹਨ। ਫ਼ਾਊਂਡੇਸ਼ਨ ਨੇ 24 ਸਤੰਬਰ ਨੂੰ ਚੌਥੇ ਸਾਲਾਨਾ ‘ਗੋਲਕੀਪਰਜ਼ ਗਲੋਬਲ ਗੋਲਜ਼ ਐਵਾਰਡਜ਼’ ਦਾ ਆਯੋਜਨ ਕੀਤਾ।

 

 

ਇਹ ਸਨਮਾਨ ਲੈਣ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਮੈਨੂੰ ਇਹ ਐਵਾਰਡ ਦਿੱਤਾ ਜਾਣਾ ਮੇਰੇ ਲਈ ਵਿਅਕਤੀਗਤ ਤੌਰ ’ਤੇ ਵੀ ਬਹੁਤ ਅਹਿਮ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਜੇ 130 ਕਰੋੜ ਲੋਕਾਂ ਦੀ ਜਨ–ਸ਼ਕਤੀ, ਕਿਸੇ ਇੱਕ ਸੰਕਲਪ ਨੂੰ ਪੂਰਾ ਕਰਨ ਵਿੱਚ ਜੁਟ ਜਾਵੇ; ਤਾਂ ਕਿਸੇ ਵੀ ਚੁਣੌਤੀ ਉੱਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ।

 

 

ਫ਼ਾਊਂਡੇਸ਼ਨ ਨੇ ਦੱਸਿਆ ਕਿ ਸ੍ਰੀ ਮੋਦੀ ਨੂੰ 2019 ਦਾ ‘ਗਲੋਬਲ ਗੋਲਕੀਪਰ ਐਵਾਰਡ’ ਦਿੱਤਾ ਗਿਆ ਹੈ। ਫ਼ਾਊਂਡੇਸ਼ਨ ਮੁਤਾਬਕ ਇਸ ਪੁਰਸਕਾਰ ਦਾ ਮੰਤਵ ਅਜਿਹੇ ਸਿਆਸੀ ਆਗੂ ਨੂੰ ਵਿਸ਼ੇਸ਼ ਸਨਮਾਨ ਦੇਣਾ ਹੈ, ਜਿਸ ਨੇ ਆਪਣੇ ਦੇਸ਼ ਵਿੱਚ ਜਾਂ ਵਿਸ਼ਵ ਪੱਧਰ ਉੱਤੇ ਪ੍ਰਭਾਵਸ਼ਾਲੀ ਕੰਮਾਂ ਰਾਹੀਂ ਗਲੋਬਲ ਨਿਸ਼ਾਨਿਆਂ ਲਈ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੋਵੇ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ‘ਸਵੱਛ ਭਾਰਤ ਮਿਸ਼ਨ’ ਵਿੱਚ ਉਨ੍ਹਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ। ਇਹ ਮਿਸ਼ਨ ਉਨ੍ਹਾਂ 2 ਅਕਤੂਬਰ, 2014 ਨੂੰ ਅਰੰਭ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill Gates Foundation honours PM Modi with Global Goalkeeper Award