ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਲ ਗੇਟਸ ਦਾ ਨਵਾਂ ਫ਼ਲੱਸ਼ ਬਚਾਏਗਾ 5 ਲੱਖ ਜਾਨਾਂ ਤੇ ਕਮਾਏਗਾ $233 ਅਰਬ ਸਾਲਾਨਾ

ਬਿਲ ਗੇਟਸ ਦਾ ਨਵਾਂ ਫ਼ਲੱਸ਼ ਬਚਾਏਗਾ 5 ਲੱਖ ਜਾਨਾਂ ਤੇ ਕਮਾਏਗਾ $233 ਅਰਬ ਸਾਲਾਨਾ

ਬਿਲ ਗੇਟਸ ਹੁਣ ਇੱਕ ਅਜਿਹਾ ਅਤਿ-ਆਧੁਨਿਕ ਪਖਾਨਾ (ਫ਼ਲੱਸ਼) ਬਣਾਉਣ ਜਾ ਰਹੇ ਹਨ, ਜਿਹੜਾ ਆਪਣੇ ਮੌਜੂਦਾ ਸਮੇਂ ਤੋਂ ਘੱਟੋ-ਘੱਟ 200 ਸਾਲ ਅੱਗੇ ਹੋਵੇਗਾ। ਇਸ ਨਾਲ ਦੁਨੀਆ `ਚ ਹਰ ਸਾਲ ਗੰਦੇ ਪਾਣੀ, ਸਫ਼ਾਈ ਦੀ ਘਾਟ ਕਰਕੇ ਹੋਣ ਵਾਲੇ ਦਸਤ, ਹੈਜ਼ਾ ਤੇ ਅਜਿਹੇ ਹੋਰ ਰੋਗਾਂ ਨਾਲ ਮਰਨ ਵਾਲੇ 5 ਲੱਖ ਬੱਚਿਆਂ ਦੀਆਂ ਜਾਨਾਂ ਬਚਣਗੀਆਂ, ਉੱਥੇ ਉਸ ਤੋਂ ਹਰ ਸਾਲ 233 ਅਰਬ ਡਾਲਰ ਦੀ ਆਮਦਨ ਵੀ ਹੋਵੇਗੀ।


63 ਸਾਲਾ ਅਰਬਪਤੀ ਬਿਲ ਗੇਟਸ ਦੀ ‘ਬਿਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ` ਨੇ ਪਿਛਲੇ ਸੱਤ ਵਰ੍ਹਿਆਂ ਦੌਰਾਨ ਸੈਨੀਟੇਸ਼ਨ (ਫ਼ਲੱਸ਼) ਦੀ ਇਸ ਨਿਵੇਕਲੀ ਖੋਜ `ਤੇ 20 ਕਰੋੜ ਡਾਲਰ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਹੈ। ਇਸ ਸਮੇਂ ਦੌਰਾਨ 20 ਤਰ੍ਹਾਂ ਦੇ ਨਵੇਂ ਫ਼ਲੱਸ਼ ਅਤੇ ਗੰਦਗੀ ਨੂੰ ਪ੍ਰਾਸੈਸ ਕਰਨ ਦੇ ਵੱਖੋ-ਵੱਖਰੇ ਡਿਜ਼ਾਇਨ ਤਿਆਰ ਕੀਤੇ ਗਏ ਹਨ।


ਸ੍ਰੀ ਬਿਲ ਗੇਟਸ ਨੇ ਖ਼ੁਦ ਦੱਸਿਆ ਕਿ ਮਨੁੱਖੀ ਮਲ ਵਿੱਚ 2000 ਖਰਬ ਰੋਟਾਵਾਇਰਸ ਸੈੱਲ, 20 ਅਰਬ ਸਿ਼ਜੈਲਾ ਬੈਕਟੀਰੀਆ ਤੇ ਇੱਕ ਲੱਖ ਪਰਜੀਵੀਆਂ ਦੇ ਆਂਡੇ ਹੁੰਦੇ ਹਨ; ਇਨ੍ਹਾਂ ਕਰ ਕੇ ਜਿ਼ਆਦਾਤਰ ਬਿਮਾਰੀਆਂ ਵਿਕਾਸਸ਼ੀਲ ਦੇਸ਼ਾਂ ਦੀਆਂ ਆਬਾਦੀਆਂ `ਚ ਵੱਡੇ ਪੱਧਰ `ਤੇ ਫੈਲਦੀਆਂ ਹਨ।


ਉਨ੍ਹਾਂ ਦੱਸਿਆ ਕਿ ਸਾਲ 2030 ਤੱਕ ਸਮੁੱਚੇ ਵਿਸ਼ਵ `ਚ ਫ਼ਲੱਸ਼ਾਂ ਦਾ ਬਾਜ਼ਾਰ 6 ਅਰਬ ਡਾਲਰ ਤੋਂ ਵੱਧ ਦਾ ਹੋ ਜਾਵੇਗਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bill Gates New Toilet will save 5 lakh lives