ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਨੇ ਵਿਦੇਸ਼ `ਚ ਪੜ੍ਹਾਈ ਕਰਦੀ ਬੇਟੀ ਨੂੰ ਦਿੱਤਾ ਇਕ ਮਹਿਲ ਤੇ 12 ਘਰੇਲੂ ਨੌਕਰ

ਭਾਰਤੀ ਨੇ ਵਿਦੇਸ਼ `ਚ ਪੜ੍ਹਾਈ ਕਰਦੀ ਬੇਟੀ ਨੂੰ ਦਿੱਤਾ ਇਕ ਮਹਿਲ ਤੇ 12 ਘਰੇਲੂ ਨੌਕਰਾਂ

ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿ਼ਆਦਾ ਤੋਂ ਜਿ਼ਆਦਾ ਸਹੂਲਤਾ ਦੇਵੇ। ਜੇਕਰ ਮਾਤਾ-ਪਿਤਾ ਅਰਬਪਤੀ ਹੋਵੇ ਤਾਂ ਕੀ ਕਹਿਣੇ ਹਨ। ਭਾਰਤ ਦੇ ਇਕ ਅਰਬਪਤੀ ਪਿਤਾ ਨੇ ਬ੍ਰਿਟੇਨ `ਚ ਪੜ੍ਹਣ ਵਾਲੀ ਆਪਣੀ ਬੇਟੀ ਨੂੰ ਇੰਨੀਆਂ ਸਹੂਲਤਾਵਾਂ ਦਿੱਤੀਆਂ ਹਨ ਕਿ ਉਹ ਚਰਚਾ ਦਾ ਵਿਸ਼ਾ ਬਣ ਗਈਆਂ। ਇਕ ਭਾਰਤੀ ਅਰਬਪਤੀ ਦੀ ਲੜਕੀ ਇੰਨੀਂ ਦਿਨੀਂ ਸਕਾਟਲੈਂਡ ਦੇ ਸੇਂਟ ਏਡੂਜ਼ ਯੂਨੀਵਰਸਿਟੀ `ਚ ਪੜ੍ਹਾਈ ਕਰ ਰਹੀ ਹੈ। ਬੇਟੀ ਦੀ ਚਾਰ ਸਾਲ ਦੀ ਪੜ੍ਹਾਈ ਲਈ ਅਰਬਪਤੀ ਪਰਿਵਾਰ ਨੇ ਆਲੀਸ਼ਾਨ ਮਹਿਲ ਦੇ ਨਾਲ 12 ਘਰੇਲੂ ਕਰਮਚਾਰੀ ਵੀ ਦਿੱਤੇ ਹਨ। ਇਨ੍ਹਾਂ ਕਰਮਚਾਰੀਆਂ `ਚ ਖਾਸਤੌਰ `ਤੇ ਬਟਲਰ, ਸ਼ੇਫ, ਮੇਡ, ਹਾਊਸਕੀਪਰ, ਮਾਲੀ ਅਤੇ ਸ਼ੋਫਰ ਸ਼ਾਮਲ ਹਨ।


ਮੀਡੀਆ ਰਿਪੋਰਟਾਂ ਅਨੁਸਾਰ ਇਸ `ਚ ਮਾਹਰ ਸਟਾਫ ਦੀ ਨਿਯੁਕਤੀ ਦਾ ਖਾਸ ਧਿਆਨ ਰੱਖਿਆ ਗਿਆ ਹੈ। ਪਰਿਵਾਰ ਬਹੁਤ ਜਿ਼ਆਦਾ ਧਨਵਾਨ ਹੈ, ਇਸ ਲਈ ਸਿਰਫ ਅਨੁਭਾਵੀ ਅਤੇ ਕੁਸ਼ਲ ਸਟਾਫ ਦੀ ਨਿਯੁਕਤੀ ਨੂੰ ਹੀ ਤਰਜੀਹ ਦਿੱਤੀ ਗਈ ਹੈ। ਬਟਲਰ ਦਾ ਕੰਮ ਖਾਸ ਤੌਰ `ਤੇ ਮੀਨੂ ਦੇਖਣਾ ਹੋਵੇਗਾ ਅਤੇ ਟੀਮ ਕਿਵੇਂ ਖਾਣਾ ਬਣਾ ਰਹੀ ਹੈ, ਇਸ `ਤੇ ਵੀ ਨਿਗਰਾਨੀ ਕਰਨੀ ਹੈ। ਪਰਿਵਾਰ ਨੇ ਨੌਕਰ ਦੇ ਲਈ ਵਿਗਿਆਪਨ `ਚ ਖੁਸ਼ਮਿਜਾਜ, ਊਰਜਾ ਨਾਲ ਭਰਪੂਰ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਦੀ ਜ਼ਰੂਰਤ ਲਿਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸੇ ਭਾਰਤੀ ਵਿਦਿਆਰਥੀ ਦੀ ਪੜ੍ਹਾਈ ਲਈ ਇੰਨਾ ਖਰਚੀਲਾ ਰਹਿਣ ਸਹਿਣ ਹੁਣ ਤੱਕ ਦੀ ਪਹਿਲੀ ਉਦਾਹਰਣ ਹੈ। 


ਇਸ ਨਾਲ ਹੀ ਰੋਜ਼ਾਨਾ ਘਰੇਲੂ ਕਾਮਕਾਜ ਕਰਨ ਵਾਲੇ ਕਰਮਚਾਰੀ ਲਈ ਕੰਮ ਦੀ ਜੋ ਸੂਚੀ ਹੈ, ਉਨ੍ਹਾਂ `ਚ ਜ਼ਰੂਰਤ ਦੇ ਸਮੇਂ ਦਰਵਾਜਾ ਖੋਲ੍ਹਣਾ, ਦੂਜੇ ਸਟਾਫ ਦੇ ਨਾਲ ਰੂਟੀਨ ਸਿ਼ਡਊਲ ਬਣਾਉਣਾ, ਬਾਰਡਰੋਬ ਮੈਨੇਜਮੈਂਟ ਅਤੇ ਪਰਸਨਲ ਸ਼ਾਪਿੰਗ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ `ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਰੂਰਤ ਦੇ ਸਮੇਂ ਹਮੇਸ਼ਾਂ ਦਰਵਾਜਾ ਖੋਲ੍ਹਣ ਲਈ ਤਿਆਰ ਸਟਾਫ ਦੀ ਸੈਲਰੀ ਲਗਭਗ 30,000 ਪਾਉਂਡ ਪ੍ਰਤੀ ਸਾਲ ਹੈ। ਪਰਿਵਾਰ ਦਾ ਇਸ ਸ਼ਾਹੀ ਖਰਚ ਨੂੰ ਲੈ ਕੇ ਮੰਨਣਾ ਹੈ ਕਿ ਬਹੁਤ ਜਿ਼ਆਦਾ ਈਲਟ ਮਾਹੌਲ `ਚੋਂ ਆਉਣ ਕਾਰਨ ਉਹ ਬੇਟੀ ਦੀ ਪੜ੍ਹਾਈ `ਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਕਰਨਾ ਚਾਹੁੰਦੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:billionaire family gifts daughter studying in scotland university palace and a dozen servants