ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੋਜ: ਜਲਵਾਯੂ ਤਬਦੀਲੀ ਦੇ ਕਾਰਨ ਘੱਟ ਰਿਹੈ ਪਸ਼ੂ-ਪੰਛੀ ਦਾ ਆਕਾਰ 

ਜਲਵਾਯੂ ਤਬਦੀਲੀ ਦੇ ਕਾਰਨ ਕਈ ਪ੍ਰਜਾਤੀਆਂ ਦੇ ਪਸ਼ੂ- ਪੰਛੀਆਂ ਦੇ ਸਰੀਰ ਦਾ ਆਕਾਰ ਘੱਟ ਰਿਹਾ ਹੈ। ਖੋਜਕਰਤਾਵਾਂ ਨੇ ਇਹ 23 ਸਾਲ ਦੇ ਅਧਿਐਨ ਵਿੱਚ ਦਾਅਵਾ ਕੀਤਾ ਹੈ। ਇਹ ਅਧਿਐਨ 1976 ਤੋਂ ਲੈ ਕੇ 1999 ਤੱਕ ਕੀਤਾ ਗਿਆ ਸੀ।


ਪੰਛੀਆਂ ਦੇ ਭਾਰ ਉੱਤੇ ਕੀਤਾ ਅਧਿਐਨ


ਯੂਨੀਵਰਸਿਟੀ ਆਫ਼ ਕੇਪਟਾਊਨ ਦੇ ਖੋਜਕਰਤਾਵਾਂ ਨੇ ਪਹਾੜੀ ਵੈਗਸੇਲਸ ਦੇ ਭਾਰ ਵਿੱਚ ਆਈ ਕਮੀ ਦਾ ਅਧਿਐਨ ਕੀਤਾ। ਇਹ ਇੱਕ ਕਿਸਮ ਦਾ ਪੰਛੀ ਹੈ ਜੋ ਦੱਖਣੀ ਅਫ਼ਰੀਕਾ ਦੇ ਵੇਸਟਵਿਲੇ ਵਿੱਚ ਪਾਲਮੇਇਡ ਨਦੀ ਨੇੜੇ ਰਹਿੰਦਾ ਹੈ। ਜਲਵਾਯੂ ਪਰਿਵਰਤਨ ਦਾ ਧਰਤੀ ਅਤੇ ਵੱਖੋ-ਵੱਖਰੇ ਇਕੋ ਸਿਸਟਮ ਤੰਤਰਾਂ 'ਤੇ ਕਾਫੀ ਪ੍ਰਭਾਵ ਪੈ ਰਿਹਾ ਹੈ ਅਤੇ ਪਿਛਲੇ 100 ਸਾਲਾਂ ਵਿੱਚ ਧਰਤੀ ਦਾ ਵਿਸ਼ਵ ਪੱਧਰੀ ਤਾਪਮਾਨ ਇਕ ਡਿਗਰੀ ਤੋਂ ਵੀ ਜ਼ਿਆਦਾ ਵੱਧ ਗਿਆ ਹੈ।

 

ਬੀਤੇ ਦਹਾਕਿਆਂ ਵਿੱਚ ਜਲਵਾਯੂ ਤਬਦੀਲੀ ਦੌਰਾਨ ਮਿਲੇ ਜੀਵਾਸ਼ਮਾਂ ਦੇ ਰਿਕਾਰਡ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਦੇਵੇਂ ਹੀ ਸਮੁੰਦਰੀ ਅਤੇ ਜ਼ਮੀਨੀ ਉੱਤੇ ਰਹਿਣ ਵਾਲੇ ਜਾਨਵਰਾਂ ਦਾ ਆਕਾਰ ਘੱਟ ਗਿਆ ਹੈ ਅਤੇ ਉਹ ਛੋਟੇ ਹੋ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਧਰਤੀ ਦਾ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਜਾਨਵਰਾਂ ਦਾ ਆਕਾਰ ਹੋਰ ਵੀ ਛੋਟਾ ਹੋ ਜਾਵੇਗਾ।


ਯੂਨੀਵਰਸਿਟੀ ਆਫ਼ ਕੇਪਟਾਊਨ ਦੇ ਖੋਜਕਰਤਾਵਾਂ ਨੇ ਰੇਸ ਅਲਟਵੇਗ ਨੇ ਕਿਹਾ ਕਿ ਵੱਡੇ ਜਾਨਵਰ ਠੰਢੇ ਤਾਪਮਾਨਾਂ ਵਿੱਚ ਜ਼ਿਆਦਾ ਆਸਾਨੀ ਨਾਲ ਰਹਿੰਦੇ ਹਨ। ਇਸ ਨਾਲ ਪਤਾ ਚਲਦਾ ਹੈ ਕਿ ਗਰਮ ਹੁੰਦਾ ਤਾਪਮਾਨ ਛੋਟੇ ਜਾਨਵਰਾਂ ਲਈ ਵਧੇਰੇ ਲਾਭਦਾਇਕ ਹੈ। ਕਈ ਹੋਰ ਕਾਰਕ ਵੀ ਸਰੀਰ ਦੇ ਆਕਾਰ ਨੂੰ ਵੀ ਪ੍ਰਭਾਵਤ ਕਰਦੇ ਹਨ, ਇਸ ਲਈ ਅਸੀਂ ਤਾਪਮਾਨ ਵਿੱਚ ਵਾਧਾ ਅਤੇ ਸਰੀਰ ਦੇ ਆਕਾਰ ਵਿੱਚ ਕੋਈ ਸੰਬੰਧ ਨਹੀਂ ਖੋਜ ਪਾ ਰਹੇ ਹਨ। ਪਰ ਇਸ ਖੋਜ ਤੋਂ ਸਪੱਸ਼ਟ ਹੈ ਕਿ ਤਾਪਮਾਨ ਵਿੱਚ ਵਾਧਾ ਹੋਣ ਕਾਰਨ ਪੰਛੀਆਂ ਦਾ ਆਕਾਰ ਦਿਨ-ਪ੍ਰਤੀ ਦਿਨ ਘੱਟ ਰਿਹਾ ਹੈ। 

 

ਖੋਜਕਰਤਾਵਾਂ ਨੇ ਕਿਹਾ ਕਿ ਸਰੀਰ ਦਾ ਆਕਾਰ ਜਾਨਵਰ ਦੀ ਪ੍ਰਜਨਨ ਸਮੱਰਥਾ, ਜੀਵਨਕਾਲ ਅਤੇ ਤਣਾਅ ਨੂੰ ਝਲਣ ਦੀ ਸਮੱਰਥਾ ਦਾ ਇੱਕ ਮਹੱਤਵਪੂਰਨ ਕਾਰਕ ਹੈ।


ਜਲਵਾਯੂ ਤਬਦੀਲੀ ਕਾਰਨ ਪ੍ਰਭਾਵਤ ਹੋ ਰਹੇ ਹਨ ਪਸ਼ੂ

 

ਮੈਗਜ਼ੀਨ ਓਈਕੋਲਾਜੀਆ ਵਿੱਚ ਪ੍ਰਕਾਸ਼ਤ ਖੋਜ ਵਿੱਚ ਦਿਖਾਇਆ ਗਿਆ ਹੈ ਕਿ ਪਾਲਮੇਇਟ ਨਦੀ ਦੇ ਕਿਨਾਰੇ 0.18 ਡਿਗਰੀ ਤੱਕ ਤਾਪਮਾਨ ਵੱਧਣ ਕਾਰਨ ਵੈਗਟੇਲਸ ਚਿੜੀਆਂ ਹਲਕੀ ਹੁੰਦੀ ਗਈ। ਛੋਟੇ ਆਕਾਰ ਵਾਲੇ ਜਾਨਵਰ ਵੱਡੇ ਜਾਨਵਰਾਂ ਦੀ ਤੁਲਨਾ ਵਿੱਚ ਗਰਮ ਤਾਪਮਾਨ ਵਿੱਚ ਜ਼ਿਆਦਾ ਚੰਗੇ ਤਰੀਕੇ ਨਾਲ ਜੀਅ ਰਹੇ ਹਨ।  ਇਸ ਨਾਲ ਪਤਾ ਲੱਗਦਾ ਹੈ ਕਿ ਜਿਵੇ ਜਿਵੇ ਧਰਤੀ ਗਰਮ ਹੋ ਰਹੀ ਹੈ ਪਸ਼ੂ ਪੰਛੀਆਂ ਦਾ ਆਕਾਰ ਵੀ ਘੱਟ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:birds and animals weight are decreasing because of climate change