ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਮਿੰਘਮ ਪੁਲਿਸ ਨੇ ਕ੍ਰਿਪਾਨ ਕਾਰਨ ਨਿਹੰਗ ਸਿੰਘ ਨੂੰ ਹਿਰਾਸਤ ’ਚ ਲਿਆ

ਬਰਮਿੰਘਮ ਪੁਲਿਸ ਨੇ ਕ੍ਰਿਪਾਨ ਕਾਰਨ ਨਿਹੰਗ ਸਿੰਘ ਨੂੰ ਹਿਰਾਸਤ ’ਚ ਲਿਆ

ਬਰਮਿੰਘਮ ’ਚ ਇੱਕ ਨਿਹੰਗ ਸਿੰਘ ਨੂੰ ਸਿਰਫ਼ ਉਨ੍ਹਾਂ ਦੀ ਕ੍ਰਿਪਾਨ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ; ਜਦ ਕਿ ਇੰਗਲੈਂਡ ਵਿੱਚ ਸਿੱਖ ਕ੍ਰਿਪਾਨ ਧਾਰਨ ਕਰਨ ਦੀ ਕੋਈ ਪਾਬੰਦੀ ਨਹੀਂ ਹੈ। ਇਹ ਸਾਰੇ ਸਿੱਖਾਂ ਦਾ ਕਾਨੂੰਨੀ ਅਧਿਕਾਰ ਹੈ।

 

 

ਇਸੇ ਵਰ੍ਹੇ ਪਹਿਲਾਂ ਇੰਗਲੈਂਡ ਦੀ ਸਰਕਾਰ ਨੇ ਇੱਕ ਸੰਵਿਧਾਨਕ ਸੋਧ ਕਰ ਕੇ ਦੇਸ਼ ਭਰ ਵਿੱਚ ਸਿੱਖਾਂ ਨੂੰ ਕ੍ਰਿਪਾਨ ਸਮੇਤ ਆਉਣ–ਜਾਣ ਦੀ ਇਜਾਜ਼ਤ ਦਿੱਤੀ ਸੀ ਇਸ ਨੂੰ ਧਾਰਮਿਕ ਤੇ ਸਭਿਆਚਾਰਕ ਸਮਾਰੋਹਾਂ ਦੌਰਾਨ ਵਰਤਣ ਦੀ ਪ੍ਰਵਾਨਗੀ ਵੀ ਤਦ ਦਿੱਤੀ ਗਈ ਸੀ।

 

 

ਇਹ ਘਟਨਾ ਬਰਮਿੰਘਮ ਦੀ ਬੁਲ–ਸਟ੍ਰੀਟ ਉੱਤੇ ਵਾਪਰੀ ਤੇ ਉਸ ਦੀ ਵਿਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀ ਹੈ। ਉਸ ਵਿਡੀਓ ਵਿੱਚ ਨਿਹੰਗ ਸਿੰਘ ਨੂੰ ਇਹ ਆਖਦਿਆਂ ਸੁਣਿਆ ਜਾ ਸਕਦਾ ਹੈ ਕਿ – ‘ਮੈਂ ਇੱਕ ਸਿੱਖ ਹਾਂ ਤੇ ਮੈਂ ਆਪਣੀ ਮਰਜ਼ੀ ਨਾਲ ਇਸ ਨੂੰ ਲਿਜਾ ਸਕਦਾ ਹਾਂ।’

 

 

ਫਿਰ ਉਹ ਨਿਹੰਗ ਸਿੰਘ ਉਸ ਪੁਲਿਸ ਅਧਿਕਾਰੀ ਨੂੰ ਕਿਸੇ ਅਜਿਹੇ ਬੱਸ ਡਰਾਇਵਰ ਨੂੰ ਸੱਦਣ ਲਈ ਕਹਿੰਦਾ ਹੈ; ਜਿਹੜਾ ਉਸ ਗੁਰਦੁਆਰਾ ਸਾਹਿਬ ਦੇ ਰੂਟ ਉੱਤੇ ਜਾਂਦਾ ਹੋਵੇ; ਜਿੱਥੇ ਉਹ ਖ਼ੁਦ ਜਾਂਦੇ ਹਨ।

 

 

ਫਿਰ ਇੱਕ ਔਰਤ ਦੀ ਆਵਾਜ਼ ਵੀ ਸੁਣਦੀ ਹੈ; ਜੋ ਆਖ ਰਹੀ ਹੈ ਕਿ ਕ੍ਰਿਪਾਨ ਕਾਰਨ ਉਨ੍ਹਾਂ ਨੂੰ ਬਿਨਾ ਵਜ੍ਹਾ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

 

 

ਫਿਰ ਉਹ ਨਿਹੰਗ ਸਿੰਘ ਬੱਸ ਡਰਾਇਵਰ ਵੱਲ ਜਾਣ ਲੱਗਦੇ ਹਨ ਪਰ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਰੋਕਣ ਦਾ ਜਤਨ ਕਰਦਾ ਹੋਇਆ ਆਖਦਾ ਹੈ: ‘ਸਰ, ਮੈਨੂੰ ਤੁਹਾਡੀ ਲੋੜ ਹੈ। ਤੁਸੀਂ ਇੱਧਰ–ਉੱਧਰ ਕਿਤੇ ਨਾ ਜਾਓ ਕਿਉਂਕਿ ਮੈਂ ਤੁਹਾਨੂੰ ਹਿਰਾਸਤ ਵਿੱਚ ਲਿਆ ਹਇਆ ਹੈ।’

 

 

ਉਹ ਪੁਲਿਸ ਅਫ਼ਸਰ ਉਸ ਨਿਹੰਗ ਸਿੰਘ ਉੱਤੇ ਗੁੱਸਾ ਕਰਨ ਦਾ ਦੋਸ਼ ਵੀ ਲਾਉਂਦਾ ਹੈ ਤੇ ਆਪਣੀ ਮਦਦ ਲਈ ਹੋਰ ਕਿਸੇ ਨੂੰ ਵੀ ਸੱਦਦਾ ਦਿਸਦਾ ਹੈ।

 

 

ਬ੍ਰਿਟਿਸ਼ ਸਿੱਖ ਕੌਂਸਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਵਿਡੀਓ ਦਰਅਸਲ ਬ੍ਰਿਟਿਸ਼–ਪੰਜਾਬੀ ਫ਼ੇਸਬੁੱਕ ਗਰੁੱਪ ਵਿੱਚ ਸ਼ੇਅਰ ਕੀਤੀ ਗਈ ਸੀ; ਤਦ ਇਸ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ ਹਨ।

 

 

ਉੱਧਰ ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਕਿਹਾ ਕਿ – ‘ਬਰਮਿੰਘਮ ਸਿਟੀ ਸੈਂਟਰ ਇਲਾਕੇ ’ਚ ਗਸ਼ਤ ਕਰ ਰਹੀ ਪੁਲਿਸ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ, ਜੋ ਬਹੁਤ ਰੋਹ ਨਾਲ ਬੋਲ ਰਿਹਾ ਸੀ। ਉਸ ਨੂੰ ਆਪਣਾ ਰਵੱਈਆ ਠੀਕ ਰੱਖਣ ਦੀ ਸਲਾਹ ਦਿੱਤੀ ਗਈ ਸੀ।’

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਗੈਟਵਿਕ ਹਵਾਈ ਅੱਡੇ ਉੱਤੇ ਕ੍ਰਿਪਾਨਧਾਰੀ ਇੱਕ ਹੋਰ ਸਿੱਖ ਨੂੰ ਵੀ ਪੁਲਿਸ ਨੇ ਰੋਕਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Birmingham Police detained a Nihang Singh only due to Kirpan