ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜਰਾਇਲ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ

ਇਜਰਾਇਲ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ

ਲੋਕ ਸਭਾ ਚੋਣਾਂ ਵਿਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਭਾਰੀ ਜਿੱਤ ਦੇ ਸੰਕੇਤ ਆਉਣ ਬਾਅਦ ਇਜਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

 

ਨੈਤਨਯਾਹੂ ਨੇ ਹਿੰਦੀ ਵਿਚ ਟਵੀਟ ਕੀਤਾ ਹੈ ਕਿ ਮੇਰੇ ਦੋਸਤ ਨਰਿੰਦਰ ਮੋਦੀ, ਤੁਹਾਡੀ ਪ੍ਰਭਾਵਸ਼ਾਲੀ ਚੁਣਾਵੀ ਜਿੱਤ ਉਤੇ ਹਰਦਿਕ ਵਧਾਈ। ਇਹ ਚੁਣੀਵੀਂ ਨਤੀਜੇ ਇਕ ਵਾਰ ਫਿਰ ਦੁਨੀਆ ਸਭ ਤੋਂ ਵੱਡੇ ਲੋਕਤੰਤਰ ਵਿਚ ਤੁਹਾਡੀ ਅਗਵਾਈ ਨੂੰ ਸਾਬਤ ਕਰਦੇ ਹਨ। ਅਸੀਂ ਨਾਲ ਮਿਲਕੇ ਭਾਰਤ ਅਤੇ ਇਜਰਾਇਲ ਵਿਚ ਡੂੰਘੀ ਮਿੱਤਰਤਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬਹੁਤ ਵਧੀਆ, ਮੇਰੇ ਦੋਸਤ।

 

 

ਉਨ੍ਹਾਂ ਮੋਦੀ ਨੂੰ ਅੰਗਰੇਜ਼ੀ ਅਤੇ ਹਿਬਰੂ ਭਾਸ਼ਾ ਵਿਚ ਵੀ ਵਧਾਈ ਦਿੱਤੀ ਹੈ। ਨੈਤਨਯਾਹੂ ਦੀ ਲਿਕੁਡ ਪਾਰਟੀ ਨੇ ਇਜਰਾਇਲ ਵਿਚ ਪਿਛਲੇ ਮਹੀਨੇ ਹੋਈਆਂ ਆਮ ਚੋਣਾਂ ਵਿਚ ਪੰਜਵੀਂ ਵਾਰ ਜਿੱਤ ਦਰਜ ਕੀਤੀ ਸੀ। ਨੈਤਨਯਾਹੂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਦੋਸਤੀ ਜਗਜਾਹਿਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP won 2019 Lok Sabha Elections Prime Minister of Israel Prime Minister Benjamin Netanyahu congratulates Prime Minister Narendra Modi