ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਜਾਰਜ ਫਲਾਇਡ ਦੀ ਹੱਤਿਆ ਦੇ ਵਿਰੋਧ 'ਚ ਯੂਟਿਊਬ ਨੇ ਕਾਲਾ ਕੀਤਾ ਆਪਣਾ ਲੋਗੋ

ਵੀਡੀਓ ਸਟ੍ਰੀਮਿੰਗ ਸਾਈਟ ਯੂਟਿਊਬ ਨੇ ਆਪਣਾ ਲੋਗੋ ਕਾਲਾ ਕਰ ਦਿੱਤਾ ਹੈ ਦਰਅਸਲ ਯੂਟਿਊਬ ਨੇ ਇਸ ਨੂੰ ਇਕ ਤਰ੍ਹਾਂ ਦੇ ਵਿਰੋਧ ਵਜੋਂ ਕੀਤਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਮਿਨਾਸੋਟਾ 'ਚ ਇੱਕ ਅਫ਼ਰੀਕੀ ਨੂੰ ਕੁਝ ਪੁਲਿਸ ਅਧਿਕਾਰੀਆਂ ਨੇ ਮਾਰ ਦਿੱਤਾ ਸੀ। ਉਸ ਦੀ ਗਰਦਨ ਨੂੰ ਗੋਡੇ ਦੇ ਹੇਠਾਂ ਦਬਾਏ ਜਾਣ ਕਾਰਨ ਉਸ ਨੂੰ ਸਾਹ ਲੈਣ 'ਚ ਮੁਸ਼ਕਲ ਆਉਣ ਲੱਗੀ  ਸੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ 'ਤੇ ਤਰਸ ਨਹੀਂ ਕੀਤਾ। ਇਸ ਘਟਨਾ ਤੋਂ ਬਾਅਦ ਹਜ਼ਾਰਾਂ ਲੋਕ ਰੋਸ ਪ੍ਰਦਰਸ਼ਨ ਲਈ ਸੜਕਾਂ 'ਤੇ ਉਤਰ ਆਏ।
 

ਆਪਣੇ ਲੋਗੋ ਨੂੰ ਬਦਲਣ ਬਾਰੇ ਜਾਣਕਾਰੀ ਦਿੰਦਿਆਂ ਯੂਟਿਊਬ ਨੇ ਟਵਿੱਟਰ 'ਤੇ ਲਿਖਿਆ, "ਅਸੀਂ ਨਸਲਵਾਦ ਤੇ ਹਿੰਸਾ ਦੇ ਵਿਰੁੱਧ ਡਟ ਕੇ ਖੜੇ ਹਾਂ। ਜਦੋਂ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਤਕਲੀਫ਼ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਦੁੱਖ ਹੁੰਦਾ ਹੈ।" ਦਰਅਸਲ ਮ੍ਰਿਤਕ ਜਾਰਜ ਫਲਾਇਡ ਉੱਤੇ ਧੋਖਾਧੜੀ ਦਾ ਦੋਸ਼ ਲਾਇਆ ਗਿਆ ਸੀ। ਘਟਨਾ ਤੋਂ ਬਾਅਦ ਲੋਕ ਮ੍ਰਿਤਕ ਜਾਰਜ ਫਲਾਇਡ ਦਾ ਮਖੌਟਾ ਪਾ ਕੇ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਘਟਨਾ ਵਿਰੁੱਧ ਐਕਸ਼ਨ ਲੈਂਦਿਆਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
 

 

ਜਾਰਜ ਫਲੋਇਡ ਨੂੰ 26 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
26 ਮਈ ਨੂੰ ਜਾਰਜ ਫਲੋਇਡ ਨੂੰ ਮਿਨੀਪੋਲਿਸ 'ਚ ਧੋਖਾਧੜੀ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਫਲੋਇਡ ਨੂੰ ਸੜਕ 'ਤੇ ਫੜ ਲਿਆ ਅਤੇ ਲਗਭਗ 8 ਮਿੰਟ ਤਕ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬ ਕੇ ਰੱਖਿਆ। ਫਲੋਇਡ ਦੇ ਹੱਥਾਂ 'ਚ ਹੱਥਕੜੀਆਂ ਸਨ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ 'ਚ 40 ਸਾਲਾ ਜਾਰਜ ਲਗਾਤਾਰ ਪੁਲਿਸ ਅਧਿਕਾਰੀ ਨੂੰ ਆਪਣੇ ਗੋਡੇ ਹਟਾਉਣ ਲਈ ਬੇਨਤੀ ਕਰਦਾ ਰਿਹਾ। ਉਸ ਨੇ ਕਿਹਾ, "ਤੁਹਾਡਾ ਗੋਡਾ ਮੇਰੇ ਗਲੇ 'ਤੇ ਹੈ। ਮੈਂ ਸਾਹ ਨਹੀਂ ਲੈ ਸਕਦਾ….।" ਹੌਲੀ-ਹੌਲੀ ਉਸ ਦੀ ਹਰਕਤ ਰੁਕ ਜਾਂਦੀ ਹੈ। ਇਸ ਤੋਂ ਬਾਅਦ ਅਧਿਕਾਰੀ ਕਹਿੰਦਾ ਹੈ, "ਉਠੋ ਤੇ ਕਾਰ 'ਚ ਬੈਠੋ।" ਉਦੋਂ ਵੀ ਉਸ ਦੀ ਕੋਈ ਹਿਲਜੁਲ ਨਹੀਂ ਹੁੰਦੀ। ਇਸ ਦੌਰਾਨ ਆਸਪਾਸ ਕਾਫ਼ੀ ਭੀੜ ਜਮਾਂ ਹੋ ਜਾਂਦੀ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸ ਦੀ ਮੌਤ ਹੋ ਗਈ।

 

ਇਨ੍ਹਾਂ ਸੂਬਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ
ਜਾਰਜ ਫਲਾਇਡ ਦੀ ਮੌਤ ਤੋਂ ਬਾਅਦ 30 ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ 'ਚ ਕੈਲੇਫ਼ੋਰਨੀਆ, ਕੋਲੋਰਾਡੋ, ਫਲੋਰਿਡਾ, ਜਾਰਜੀਆ, ਇਲੀਨੋਇਸ, ਕੈਂਟਕੀ, ਮਿਨੇਸੋਟਾ, ਨਿਊਯਾਰਕ, ਓਹੀਓ, ਓਰੇਗਨ, ਪੈਨਸਿਲਵੇਨੀਆ, ਸਾਊਥ ਕੈਰੋਲਿਨਾ, ਟੈਨੇਸੀ, ਓਟਾਹ, ਵਾਸ਼ਿੰਗਟਨ, ਵਿਸਕਾਨਸਿਨ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਹੁਣ ਤਕ ਪੂਰੇ ਅਮਰੀਕਾ 'ਚ 1400 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Black man killed in America YouTube blackened its logo in protest