ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਕੋਇਟਾ ਸ਼ਹਿਰ ’ਚ ਧਮਾਕਾ, 16 ਮੌਤਾਂ, ਕਈ ਜ਼ਖ਼ਮੀ

ਪਾਕਿਸਤਾਨ ਦੇ ਕੋਇਟਾ ਸ਼ਹਿਰ ਚ ਅੱਜ ਸਵੇਰ ਹਜ਼ਾਰ ਗੰਜੀ ਸਬਜ਼ੀ ਮੰਡੀ ਚ ਅਚਾਨਕ ਬੰਬ ਧਮਾਕਾ ਹੋ ਗਿਆ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਚ ਦੋ ਬੱਚੀਆਂ ਵੀ ਸ਼ਾਮਲ ਸ਼ਨ। ਪੀੜਤਾਂ ਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

 

ਜਾਣਕਾਰੀ ਮੁਤਾਬਕ ਅੱਜ ਸਵੇਰ ਇਸ ਸਬਜ਼ੀ ਮੰਡੀ ਚ ਲੋਕ ਸੌਦਾ ਖਰੀਦ ਰਹੇ ਸਨ ਕਿ ਅਚਾਨਕ ਵੱਡਾ ਬੰਬ ਧਮਾਕਾ ਹੋ ਗਿਆ। ਧਮਾਕੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪੁੱਜੀ ਤੇ ਇਲਾਕੇ ਨੂੰ ਆਪਣੇ ਕਬਜ਼ੇ ਚ ਲੈ ਲਿਆ। ਜ਼ਖ਼ਮੀਆਂ ਨੂੰ ਕੋਇਟਾ ਸ਼ਹਿਰ ਅਤੇ ਬੋਲਾਨ ਮੈਡੀਕਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

 

ਡੀਆਈਜੀ ਅਬਦੁਲ ਰਜ਼ਾਕ ਚੀਮਾ ਨੇ ਪੀੜਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਆਲੂਆਂ ਦੀ ਬੋਰੀਆਂ ਨੂੰ ਗੱਡੀ ਚ ਭਰ ਰਹੇ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਪੂਰੀ ਜਾਣਕਾਰੀ ਜਾਂਚ ਮਗਰੋਂ ਸਾਹਮਣੇ ਆਵੇਗੀ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਭਿਆਨਕ ਹਮਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਨਾਲ ਹੀ ਇਮਰਾਨ ਨੇ ਪੀੜਤਾਂ ਨੂੰ ਬੇਹਤਰ ਇਲਾਜ ਦੇਣ ਲਈ ਕਿਹਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:blast in Pakistans Quetta city killed and several injured