ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦੀ ਰੈਲੀ ’ਚ ਧਮਾਕਾ, 24 ਮਰੇ 10 ਫੱਟੜ

ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦੀ ਰੈਲੀ ’ਚ ਧਮਾਕਾ, 24 ਮਰੇ 10 ਫੱਟੜ

ਅਫ਼ਗ਼ਾਨਿਸਤਾਨ ਸ਼ਹਿਰ ਪਰਵਨ ਮੰਗਲਵਾਰ ਨੂੰ ਆਤਮਘਾਤੀ ਹਮਲੇ ਨਾਲ ਕੰਬ ਉੱਠਿਆ। ਇਸ ਸ਼ਹਿਰ ਵਿੱਚ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਰੈਲੀ ਦੌਰਾਨ ਇਹ ਆਤਮਘਾਤੀ ਹਮਲਾ ਹੋਇਆ; ਜਿਸ ਵਿੱਚ ਘੱਟੋ–ਘੱਟ 24 ਵਿਅਕਤੀ ਮਾਰੇ ਗਏ ਤੇ 10 ਹੋਰ ਫੱਟੜ ਹੋ ਗਏ।

 

 

ਰਾਸ਼ਟਰਪਤੀ ਚੋਣ ਮੁਹਿੰਮ ਦੇ ਬੁਲਾਰੇ ਹਾਮਿਦ ਅਜ਼ੀਜ਼ ਨੇ ਕਿਹਾ ਕਿ ਇਹ ਘਟਨਾ ਵਾਪਰਨ ਸਮੇਂ ਰਾਸ਼ਟਰਪਤੀ ਅਸ਼ਰਫ਼ ਗ਼ਨੀ ਮੌਕੇ ’ਤੇ ਮੌਜੂਦ ਸਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਂਦਾ ਗਿਆ ਹੈ।

 

 

ਬੁਲਾਰੇ ਨੇ ਦੱਸਿਆ ਕਿ ਹਾਲੇ ਇਸ ਮਾਮਲੇ ਦੇ ਹੋਰ ਵੇਰਵਿਆਂ ਦੀ ਉਡੀਕ ਹੈ। ਸੂਬਾ ਸਰਕਾਰ ਦੀ ਤਰਜਮਾਨ ਵਹੀਦਾ ਸ਼ਾਹਕਾਰ ਨੇ ਦੱਸਿਆ ਕਿ ਇਹ ਧਮਾਕਾ ਉਸ ਵੇਲੇ ਹੋਇਆ, ਜਦੋਂ ਰਾਸ਼ਟਰਪਤੀ ਦੀ ਰੈਲੀ ਚੱਲ ਰਹੀ ਸੀ।

 

 

ਰੈਲੀ ਦੇ ਗੇਟ ਉੱਤੇ ਬੰਬ ਧਮਾਕਾ ਹੋਇਆ, ਜਿਸ ਤੋਂ ਬਾਅਦ ਹਲਚਲ ਮਚ ਗਈ। ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਸੀ। ਅਫ਼ਗ਼ਾਨਿਸਤਾਨ ’ਚ ਅਗਲੇ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ; ਜਿਸ ਲਈ ਫ਼ਿਲਹਾਲ ਚੋਣ ਪ੍ਰਚਾਰ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਹਮਲੇ ਤੋਂ ਵੀ ਕਈ ਅੱਤਵਾਦੀ ਹਮਲੇ ਲੋਕਤੰਤਰਿਕ ਪ੍ਰਕਿਰਿਆ ਨੂੰ ਨਿਸ਼ਾਨਾ ਬਣਾਉਂਦਿਆਂ ਹੋ ਚੁੱਕੇ ਹਨ।

 

 

ਇਸ ਹਮਲੇ ਤੋਂ ਬਾਅਦ ਇੱਕ ਹੋਰ ਧਮਾਕਾ ਹੋਣ ਦੀ ਵੀ ਖ਼ਬਰ ਹੈ। ਇਹ ਦੂਜਾ ਧਮਾਕਾ ਪੀਡੀ 9 ਸ਼ਹਿਰ ਵਿੱਚ ਹੋਇਆ। ਇਸ ਦੌਰਾਨ ਮਸੂਦ ਸਕੁਏਰ ਤੇ ਅਮਰੀਕੀ ਦੂਤਾਵਾਸ ਨੇੜੇ ਵੀ ਧਮਾਕਾ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast in President s Rally in Afghanistan 24 killed 10 injured