ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ’ਚ ਧਮਾਕਾ, ਮਸੂਦ ਅਜ਼ਹਰ ਦੀ ਕੋਈ ਉੱਘ–ਸੁੱਘ ਨਹੀਂ

ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ’ਚ ਧਮਾਕਾ, ਮਸੂਦ ਅਜ਼ਹਰ ਦੀ ਕੋਈ ਉੱਘ–ਸੁੱਘ ਨਹੀਂ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਲਾਗਲੇ ਸ਼ਹਿਰ ਰਾਵਲਪਿੰਡੀ ਦੇ ਉਸ ਫ਼ੌਜੀ ਹਸਪਤਾਲ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ, ਜਿੱਥੇ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਵੀ ਜ਼ੇਰੇ–ਇਲਾਜ ਹੋਣ ਕਾਰਨ ਦਾਖ਼ਲ ਸੀ।

 

 

ਸੂਤਰਾਂ ਅਨੁਸਾਰ ਮਸੂਦ ਅਜ਼ਹਰ ਠੀਕ ਹੈ ਪਰ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਧਮਾਕੇ ਤੋਂ ਬਾਅਦ ਉਸ ਦੀ ਅਸਲ ਹਾਲਤ ਕਿਹੋ ਜਿਹੀ ਹੈ। ਉਹ ਕਿੰਨਾ ਕੁ ਜ਼ਖ਼ਮੀ ਹੈ ਕਿ ਸਹੀ–ਸਲਾਮਤ ਹੈ; ਇਸ ਬਾਰੇ ਉਸ ਦੀ ਕੋਈ ਤਸਵੀਰ ਆਦਿ ਨਹੀਂ ਮਿਲ ਸਕੀ।

 

 

ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕੀ ਫ਼ੌਜੀ ਹਸਪਤਾਲ ਵਿੱਚ ਇਹ ਧਮਾਕਾ ਕਿਸੇ ਨੇ ਮਸੂਦ ਅਜ਼ਹਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਸੀ। ਇਸ ਧਮਾਕੇ ਵਿੱਚ 16 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ICU ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਕੁਝ ਸੂਤਰਾਂ ਨੇ ਇਸ ਧਮਾਕੇ ਦਾ ਕਾਰਨ ਗੈਸ ਪਾਈਪਲਾਈਨ ਵਿੱਚ ਹੋਈ ਲੀਕੇਜ ਦੱਸਿਆ ਹੈ ਪਰ ਪਾਕਿਸਤਾਨ ਸਰਕਾਰ ਜਾਂ ਫ਼ੌਜ ਨੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀ਼ ਕੀਤਾ। ਇਸ ਬੰਬ ਧਮਾਕੇ ਨੂੰ ਲੈ ਕੇ ਅੱਜ ਵੀ ਭੰਬਲਭੂਸਾ ਉੱਸਰਿਆ ਰਿਹਾ।

 

 

ਫ਼ੌਜ ਤੇ ਸਰਕਾਰ ਨੇ ਮੀਡੀਆ ਨੂੰ ਇਸ ਧਮਾਕੇ ਦੀ ਕਵਰੇਜ ਨਾ ਕਰਨ ਦੀ ਵੀ ਸਖ਼ਤ ਹਦਾਇਤ ਜਾਰੀ ਕੀਤੀ ਗਈ ਹੈ। ਇਸ ਦੇ ਬਾਵਜੁਦ ਧਮਾਕੇ ਨਾਲ ਜੁੜੇ ਕਈ ਵਿਡੀਜ਼ ਵੱਖੋ–ਵੱਖਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਹਨ।

 

 

ਧਮਾਕੇ ਤੋਂ ਬਾਅਦ ਹਸਪਤਾਲ ਦੀ ਇਮਾਰਤ ਵਿੱਚੋਂ ਕਾਫ਼ੀ ਜ਼ਿਆਦਾ ਧੂੰਆਂ ਨਿੱਕਲਣ ਤੇ ਚੁਪਾਸੇ ਖਿੰਡਿਆ ਮਲਬਾ ਸਾਫ਼ ਵਿਖਾਈ ਦੇ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast in Rawalpindi Military Hospital where Masood Azhar was admitted his fate not known