ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਿਊਨੀਸ਼ੀਆ ਦੇ ਤੱਟਵਰਤੀ ਇਲਾਕੇ ਚ 65 ਲੋਕਾਂ ਨਾਲ ਭਰੀ ਕਿਸ਼ਤੀ ਡੁੱਬੀ


ਟਿਊਨੀਸ਼ੀਆ ਕਿਨਾਰੇ ਤੋਂ ਕਰੀਬ 45 ਸੁਮੰਦਰੀ ਮੀਲ ਦੂਰ ਸ਼ੁੱਕਰਵਾਰ ਸਵੇਰੇ ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਡੁੱਬ ਗਈ ਜਿਸ ਵਿਚ ਕਰੀਬ 65 ਲੋਕ ਸਵਾਰ ਸਨ। ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਦਫ਼ਤਰ (ਯੂਐਨਐਚਸੀਆਰ) ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
 

 

ਭੂਮੱਧ ਸਾਗਰ ਲਈ ਯੂ.ਐਨ.ਚ.ਸੀ.ਆਰ.ਦੇ ਵਿਸ਼ੇਸ਼ ਦੂਤ ਵਿਨਸੇਂਟ ਕੋਕੇਟਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਨ੍ਹਾਂ ਲਈ ਇੱਕ ਦੁਖਦਾਈ ਅਤੇ ਭਿਆਨਕ ਯਾਦ ਹੈ ਜੋ ਅਜੇ ਵੀ ਭੂਮੱਧ ਸਾਗਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

ਯੂਐਨਐਚਸੀਆਰ ਨੇ ਦੱਸਿਆ ਕਿ ਟਿਊਨੀਸ਼ੀਆ ਦੀ ਜਲ ਸੈਨਾ ਨੇ 16 ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢ ਕੇ ਜਾਰਜੀਸ ਤੱਟ 'ਤੇ ਲਿਆਂਦਾ ਹੈ।

ਇਸ ਤੋਂ ਪਹਿਲਾਂ, ਟਿਊਨੀਸ਼ੀਆ ਮੀਡੀਆ ਨੇ ਕਿਹਾ ਸੀ ਕਿ ਕਿਸ਼ਤੀ ਡੁੱਬਣ ਨਾਲ 70 ਗੈਰ-ਕਾਨੂੰਨੀ ਸ਼ਰਨਾਰਥੀ ਦੀ ਮੌਤ ਹੋ ਗਈ ਅਤੇ 16 ਹੋਰਨਾਂ ਨੂੰ ਬਚਾਅ ਲਿਆ ਗਿਆ ਹੈ। 

 

ਟਿਊਨੀਸ਼ੀਆ ਦੀ ਨੈਸ਼ਨਲ ਨਿਊਜ਼ ਏਜੰਸੀ ਅਨੁਸਾਰ, ਇਸ ਹਾਦਸੇ ਦੇ ਪੀੜਤ ਉਪ-ਸਹਾਰਾ ਦੇ ਅਫ਼ਰੀਕੀ ਦੇਸ਼ਾਂ ਤੋਂ ਹਨ ਜੋ ਲੀਬੀਆ ਹੁੰਦੇ ਹੋਏ ਇਟਲੀ ਦੇ ਤੱਟੀ ਖੇਤਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:boat with 65 people in the coastal area of Tunisia drowned