ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, ਸਾਰੇ ਯਾਤਰੀ ਸੁਰੱਖਿਅਤ

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, ਸਾਰੇ ਯਾਤਰੀ ਸੁਰੱਖਿਅਤ

ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫਲੋਰੀਡਾ ਦੇ ਜੈਕਸ਼ਨਵਿਲੇ ਵਿਚ 136 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਫਿਸਲਕੇ ਸੇਂਟ ਜੌਨ ਨਦੀ ਵਿਚ ਡਿੱਗ ਗਿਆ। ਹਵਾਈ ਸੈਨਾ ਏਅਰ ਸਟੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਲੈਡਿੰਗ ਦੇ ਬਾਅਦ ਫਲੋਰੀਡਾ ਦੇ ਜੈਕਸਨਵਿਲੇ ਦੇ ਕੋਲ ਸੇਂਟ ਜੌਨਸ ਨਦੀ ਵਿਚ 136 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਜਹਾਜ਼ ਫਿਸਲ ਗਿਆ। ਇਸ ਹਾਦਸੇ ਵਿਚ ਕਿਸੇ ਦੇ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।

 

ਸਥਾਨਕ ਸਮੇਂ ਅਨੁਸਾਰ 9 ਵਜਕੇ 40 ਮਿੰਟ ਉਤੇ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ ਭਾਰੀ ਹਨ੍ਹੇਰੀ ਦੌਰਾਨ ਉਤਰਨ ਦਾ ਯਤਨ ਕਰ ਰਿਹਾ ਸੀ, ਪ੍ਰੰਤੂ ਰਨਵੇ ਦੇ ਅੰਤ ਵਿਚ ਮੌਜੂਦ ਨਦੀ ਵਿਚ ਫਿਸਲ ਕੇ ਡਿੱਗ ਗਿਆ।

 

ਜੈਕਸਨਵਿਲੇ ਦੇ ਮੇਅਰ, ਲੇਨੀ ਕਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਜਹਾਜ਼ ਵਿਚ ਸਵਾਰੀ ਸਾਰੇ ਲੋਕ ਸੁਰੱਖਿਅਤ ਹਨ। ਚਾਲਕ ਦਲ ਪਾਣੀ ਵਿਚ ਜੈਟ ਈਧਣ ਨੂੰ ਕੰਟਰੋਲ ਕਰਨ ਲਈ ਕੰਮ ਕਰ ਰਹੇ ਹਨ। ਕਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਦੀ ਪੇਸ਼ਕਸ਼ ਕਰਨ ਲਈ ਬੁਲਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boeing 737 aircraft in Florida slipped out of runway in river all 136 passengers safe