ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਹਾਦਸੇ ਮਗਰੋਂ ਬੋਇੰਗ ਨੇ 737 MAX ਜਹਾਜ਼ਾਂ ਦੀ ਸਪਲਾਈ ਰੋਕੀ

ਹਵਾਈ ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ 737 ਮੈਕਸ ਜਹਾਜ਼ ਦੀ ਸਪਲਾਈ ਨੂੰ ਹਾਲੇ ਰੋਕ ਦਿੱਤਾ ਹੈ। ਇਥੀਓਪੀਆਈ ਏਅਰਲਾਇੰਸ ਦੇ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਫ਼੍ਰਾਂਸ ਨੂੰ ਮਿਲਣ ਮਗਰੋਂ ਕੰਪਨੀ ਨੇ ਇਹ ਕਦਮ ਚੁੱਕਿਆ ਹੈ।

 

ਇਸ ਹਾਦਸੇ ਦੌਰਾਨ ਜਹਾਜ਼ ਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਆਪਣੀ ਘਰੇਲੂ ਜਹਾਜ਼ੀ ਕੰਪਨੀਆਂ ਨੂੰ 737 ਮੈਕਸ ਦੀ ਆਵਾਜਾਈ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। ਪੰਜ ਮਹੀਨਿਆਂ ਮਗਰੋਂ ਇਹ ਦੂਜਾ ਬੋਇੰਗ 737 ਮੈਕਸ ਹਵਾਈ ਜਹਾਜ਼ ਹੈ ਜਿਹੜਾ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ।

 

ਬੋਇੰਗ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਹੱਲ ਨਹੀਂ ਲੱਭ ਲੈਂਦੇ, ਉਦੋਂ ਤੱਕ ਅਸੀਂ 737 ਮੈਕਸ ਹਵਾਈ ਜਹਾਜ਼ ਦੀ ਸਪਲਾਈ ਰੋਕ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜਹਾਜ਼ ਦਾ ਉਤਪਾਦਨ ਜਾਰੀ ਰਖਾਂਗੇ ਪਰ ਹਾਲੇ ਅਸੀਂ ਆਪਣੀ ਕਮੀਆਂ ਤੇ ਗੌਰ ਕਰਾਂਗੇ।

 

ਫ਼੍ਰਾਂਸ ਦੀ ਹਵਾਈ ਸੁਰੱਖਿਆ ਏਜੰਸੀ ਬੀਈਏ ਨੇ ਪੁ਼ਸ਼ਟੀ ਕੀਤੀ ਹੈ ਕਿ ਉਸਨੂੰ ਜਹਾਜ਼ ਦਾ ਬਲੈਕ ਬਾਕਸ ਰਿਕਾਡਰ ਮਿਲ ਗਿਆ ਹੈ ਤੇ ਇਸ ਤੇ ਜਾਂਚ ਕਰਨ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ ਹਾਲਾਂਕਿ ਇਹ ਹਾਦਸੇ ਚ ਕਾਫੀ ਨੁਕਸਾਨੇ ਗਏ ਹਨ। ਇਥੀਓਪੀਆਈ ਏਅਰਲਾਇੰਸ ਨੇ ਜਹਾਜ਼ ਦੇ ਬਲੈਕ ਬਾਕਸ ਨੂੰ ਫ਼੍ਰਾਂਸ ਭੇਜਿਆ ਹੈ ਕਿਉਂਕਿ ਉਸ ਕੋਲ ਅੰਕੜਿਆਂ ਦੇ ਵਿਸ਼ਲੇਸ਼ਣ ਲਈ ਮਸ਼ੀਨਾਂ ਨਹੀਂ ਹਨ।

 

ਅਮਰੀਕੀ ਏਜੰਸੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇਥੀਓਪੀਆਈ ਜਹਾਜ਼ ਹਾਦਸੇ ਅਤੇ ਅਕਤੂਬਰ ਚ ਇੰਡੋਨੇਸ਼ੀਆ ਚ ਵਾਪਰੇ ਜਹਾਜ਼ ਹਾਦਸੇ ਚ ਕਾਫੀ ਸਮਾਨਤਾਵਾਂ ਹਨ। ਇੰਡੋਨੇਸ਼ੀਆ ਦੇ ਲਾਇਲ ਏਅਰਲਾਇੰਸ ਦਾ ਜਿਹੜਾ ਜਹਾਜ਼ ਨੁਕਸਾਨਿਆ ਗਿਆ ਸੀ ਉਸ ਚ 189 ਲੋਕਾਂ ਦੀ ਮੌਤ ਹੋਈ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boeing cancel 737 Max Aircraft delivery