ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੋਇੰਗ ਨੇ ਸੀਈਓ ਡੇਨਿਸ ਮੁਲੇਨਬਰਗ ਨੂੰ ਹਟਾਇਆ, ਕੈਲਹਾਨ ਸੰਭਾਲਣਗੇ ਅਹੁਦਾ

ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡੇਨਿਸ ਮੁਲੇਨਬਰਗ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਬੋਇੰਗ ਮੁਤਾਬਿਕ ਡੇਨਿਸ ਦੀ ਥਾਂ ਇਸ ਸਾਲ ਅਕਤੂਬਰ ਤੋਂ ਚੇਅਰਮੈਨ ਦੀ ਭੂਮਿਕਾ ਨਿਭਾ ਰਹੇ ਡੇਵਿਲ ਕੈਲਹਾਨ ਇਹ ਅਹੁਦਾ ਸੰਭਾਲਣਗੇ। ਫਿਲਹਾਲ ਅੰਤਰਿਮ ਸੀਈਓ ਦੀ ਜਿੰਮੇਵਾਰੀ ਕੰਪਨੀ ਦੇ ਚੀਫ ਫਾਈਨੈਂਸ਼ੀਅਲ ਅਧਿਕਾਰੀ ਗ੍ਰੇਗ ਸਮਿੱਥ ਨਿਭਾਉਣਗੇ।
 

ਡੇਨਿਸ ਨੂੰ ਹਟਾਉਣ ਦਾ ਮੁੱਖ ਕਾਰਨ ਪਿਛਲੇ ਸਾਲ ਅਕਤੂਬਰ ਅਤੇ ਇਸ ਸਾਲ ਮਾਰਚ 'ਚ ਦੋ ਬੋਇੰਗ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਨੂੰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਤੋਂ ਬਾਅਦ ਕੰਪਨੀ ਕਾਫੀ ਦਬਾਅ 'ਚ ਸੀ। ਇਨ੍ਹਾਂ ਹਾਦਸਿਆਂ ਕਾਰਨ ਅਮਰੀਕਾ ਦੀ ਫੈਡਰਲ ਐਵੀਏਸ਼ਨ ਏਜੰਸੀ ਨੇ 12 ਦਸੰਬਰ ਨੂੰ ਬੋਇੰਗ ਨੂੰ ਝਾੜ ਲਗਾਈ ਸੀ। ਬੈਠਕ 'ਚ ਐਵੀਏਸ਼ਨ ਅਧਿਕਾਰੀਆਂ ਅਤੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਡੇਨਿਸ ਦੇ ਅਸਤੀਫੇ ਦੀ ਮੰਗ ਕੀਤੀ ਸੀ।
 

ਜ਼ਿਕਰਯੋਗ ਹੈ ਕਿ ਫੈਡਰਲ ਐਵੀਏਸ਼ਨ ਏਜੰਸੀ 'ਤੇ ਬੋਇੰਗ 737 ਮੈਕਸ ਜਹਾਜ਼ਾਂ ਦੀ ਤਕਨੀਕੀ ਖਾਮੀਆਂ ਨੂੰ ਨਜ਼ਰਅੰਦਾਜ ਕਰਨ ਦੇ ਦੋਸ਼ ਲੱਗੇ ਸਨ। ਰਿਪੋਰਟ ਮੁਤਾਬਿਕ ਏਜੰਸੀ ਦੇ ਇੰਜੀਨੀਅਰਾਂ ਨੇ ਬੋਇੰਗ ਦੇ ਆਟੋਮੈਟਿਕ ਸਿਸਟਮ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ। ਇਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਏ। ਇਸ 'ਚ 346 ਮੁਸਾਫਰ ਮਾਰੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boeing Fires CEO Dennis Muilenburg