ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਮਰੂਨ ’ਚ ਬੋਕੋ ਹਰਾਮ ਦਾ ਹਮਲਾ, 6 ਜਵਾਨਾਂ ਦੀ ਮੌਤ

ਕੈਮਰੂਨ ’ਚ ਬੋਕੋ ਹਰਾਮ ਦਾ ਹਮਲਾ, 6 ਜਵਾਨਾਂ ਦੀ ਮੌਤ

ਕੈਮਰੂਨ ਦੇ ਸੁਦੂਰ ਉਤਰੀ ਖੇਤਰ ਵਿਚ ਬੋਕੋ ਹਰਾਮ ਦੇ ਅੱਤਵਾਦੀਆਂ ਦੇ ਹਮਲੇ ਵਿਚ ਸ਼ੁੱਕਰਵਾਰ ਨੂੰ ਛੇ ਸੈਨਿਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਸਥਾਨਕ ਪ੍ਰਸ਼ਾਸਨ ਵਿਚ ਇਕ ਫੌਜ ਅਧਿਕਾਰੀ ਅਤੇ ਉਚ ਰੈਂਕ ਵਾਲੇ ਦੋ ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ਉਤੇ ਦੱਸਿਆ ਕਿ ਲੇਕ ਚਾਡ ਖੇਤਰ ਵਿਚ ਫੋਟੋਕੋਲ ਦੇ ਨੇੜੇ ਸੁਵੇਰਮ ਵਿਚ ਹਥਿਆਰਾਂ ਨਾਲ ਲੈਸ ਲੋਕਾਂ ਨੇ ਇਕ ਸੀਮਾ ਚੌਕੀ ਉਤੇ ਹਮਲਾ ਕੀਤਾ। ਇਸ ਹਮਲੇ ਵਿਚ ਨੌ ਹੋਰ ਸੈਨਿਕ ਜ਼ਖਮੀ ਹੋ ਗਏ ਹਨ।

 

ਇਕ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਪੰਜ ਸੈਨਿਕਾਂ ਦੀ ਮੌਤ ਘਟਨਾ ਸਥਾਨ ਉਤੇ ਹੀ ਹੋ ਗਈ, ਜਦੋਂਕਿ ਇਕ ਦੀ ਮੌਤ ਐਤਵਾਰ ਨੂੰ ਹੋਈ। ਸੁਵੇਰਮਮ ਨਾਈਜੀਰੀਆ ਦੇ ਅਸ਼ਾਂਤ ਖੇਤਰ ਲੇਕ ਚਾੜ ਖੇਤਰ ਨਾਲ ਲੱਗਿਆ ਹੋਇਆ ਹੈ। ਇਸ ਖੇਤਰ ਵਿਚ 10 ਜੂਨ ਨੂੰ ਹੋਏ ਹਮਲੇ ਵਿਚ ਕੈਮਰੂਨ ਦੇ 17 ਜਵਾਨਾਂ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Boko Haram attack kills 6 in Cameroon