ਉਤਰੀ ਸੀਰੀਆ ਵਿਚ ਤੁਰਕੀ ਸਮਰਥਕ ਸੀਰੀਆ ਵਿਦਰੋਹੀਆਂ ਦੇ ਕਬਜ਼ੇ ਵਾਲੇ ਸ਼ਹਿਰ ਵਿਚ ਇਕ ਹਸਪਤਾਲ ਦੇ ਨੇੜੇ ਇਕ ਵਾਹਨ ਵਿਚ ਧਮਾਕਾ ਹੋਇਆ, ਜਿਸ ਵਿਚ 11 ਨਾਗਰਿਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੀ ਮਨੁੱਖੀ ਅਧਿਕਾਰ ਸੰਸਥਾ ‘ਸੀਰੀਆ ਮਨੁੱਖੀ ਅਧਿਕਾਰ ਸੁਪਰਵਾਈਜਰ ਨੇ ਦੱਸਿਆ ਕਿ ਇਹ ਧਮਾਕਾ ਤੁਰਕੀ ਸੀਮਾ ਦੇ ਨੇੜੇ ਅਲ ਰਾਈ ਵਿਚ ਹੋਇਆ।
ਸ਼ਹਿਰ ਦੇ ਦਾਖਲੇ ਨੇੜੇ ਹੋਏ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਜੂਨ ਦੇ ਬਾਅਦ ਇੱਥੇ ਹੋਇਆ ਇਹ ਦੂਜਾ ਇਸ ਤਰ੍ਹਾਂ ਦਾ ਭਿਆਨਕ ਧਮਾਕਾ ਹੈ। ਵਿਦਰੋਹੀ ਸੁਰੱਖਿਆ ਬਲ ਦੇ ਇਕ ਮੈਂਬਰ ਓਸਾਮਾ ਅਬੂ ਅਲ ਖੇਰ ਨੇ ਏਐਫਪੀ ਨੂੰ ਦੱਸਿਆ ਕਿ ਇਕ ਸਿਹਤ ਕੇਂਦਰ ਦੇ ਬਾਹਰ ਧਮਾਕਾ ਹੋਇਆ।
ਤੁਰਕੀ ਦੇ ਸੈਨਿਕਾਂ ਅਤੇ ਉਨ੍ਹਾਂ ਦੇ ਸਹਿਯੋਗੀ ਸੀਰੀਆ ਵਿਦਰੋਹੀਆਂ ਨੇ ਇਸਲਾਮਿਕ ਸਟੇਟ ਸਮੂਹ ਅਤੇ ਕੁਰਦਿਸ਼ ਲੜਾਕਿਆਂ ਦੇ ਵਿਰੋਧ ਵਿਚ 2016 ਤੋਂ ਹੀ ਇਕ ਫੌਜੀ ਮੁਹਿੰਮ ਸ਼ੁਰੂ ਕਰ ਰਖੀ ਹੈ। ਸੀਰੀਆ ਵਿਦਰੋਹੀਆਂ ਬਲਾਂ ਨੇ ਅਲ ਰਾਈ ਅਤੇ ਨੇੜੇ ਦੇ ਸ਼ਹਿਰ ਏਜਾਜ ਉਤੇ ਕਬਜ਼ਾ ਕਰ ਲਿਆ ਹੈ।