ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਬਲੂਚਿਸਤਾਨ ’ਚ ਬੰਬ ਧਮਾਕਾ, 1 ਦੀ ਮੌਤ

ਪਾਕਿ ਦੇ ਬਲੂਚਿਸਤਾਨ ’ਚ ਬੰਬ ਧਮਾਕਾ, 1 ਦੀ ਮੌਤ

ਪਾਕਿਸਤਾਨ ਦੇ ਦੱਖਣੀ ਪੱਛਮੀ ਸੂਬੇ ਬਲੂਚਿਸਤਾਨ ਦੇ ਡੇਰਾ ਮੁਰਾਦ ਜਮਾਲੀ ਸ਼ਹਿਰ ਵਿਚ ਐਤਵਾਰ ਦੀ ਸ਼ਾਮ ਨੂੰ ਹੋਏ ਬੰਬ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਬਲਾਸਟ ਵਿਚ 13 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

 

ਸਥਾਨਕ ਮੀਡੀਆ ਅਨੁਸਾਰ ਬਲੂਚਿਸਤਾਨ ਦੇ ਨਿਸਾਰਾਬਾਦ ਜ਼ਿਲ੍ਹੇ ਵਿਚ ਕਿਸੇ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਵਿਚ ਬੰਬ ਲਗਾਕੇ ਇਸ ਡੇਰਾ ਮੁਰਾਦ ਜਮਾਲੀ ਸ਼ਹਿਰ ਦੇ ਮਜ਼ਦੂਰ ਚੌਕ ਖੇਤਰ ਦੇ ਬਾਹਰ ਖੜ੍ਹਾ ਕਰ ਦਿੱਤਾ। ਬੰਬ ਧਮਾਕੇ ਬਾਅਦ ਬਚਾਅ ਦਲ, ਪੁਲਿਸ ਕਰਮੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨ ਮੌਕੇ ਉਤੇ ਪਹੁੰਚ ਗਏ ਅਤੇ ਲਾਸ਼ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

 

ਡਾਕਟਰਾਂ ਸ਼ੱਕ ਪ੍ਰਗਟਾਇਆ ਕਿ ਤਿੰਨ ਲੋਕ ਹੋਰ ਗੰਭੀਰ ਤੌਰ ਉਤੇ ਜ਼ਖਮੀ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਨੇ ਕਿਹਾ ਕਿ ਬੰਬ ਧਮਾਕੇ ਲਈ ਛੇ ਤੋਂ ਅੱਠ ਕਿਲੋਗ੍ਰਾਮ ਬਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਗਈ ਅਤੇ ਰਿਮੋਰਟ ਦੀ ਮਦਦ ਨਾਲ ਧਮਾਕੇ ਨੂੰ ਅੰਜ਼ਾਮ ਦਿੱਤਾ ਗਿਆ।

 

ਸੁਰੱਖਿਆ ਬਲਾਂ ਨੇ ਖੇਤਰ ਦੀ ਘੇਰਾਬੰਦੀ ਕਰਕੇ ਆਸਪਾਸ ਦੇ ਖੇਤਰਾਂ ਵਿਚ ਬੰਬ ਧਮਾਕੇ ਦੇ ਸ਼ੱਕੀਆਂ ਦੀ ਤਲਾਸ਼ ਸੁਰੂ ਕਰ ਦਿੱਤੀ ਹੈ। ਕਿਸੇ ਵੀ ਅੱਤਵਾਦੀ ਸੰਠਗਨ ਨੇ ਅਜੇ ਤੱਕ ਇਸ ਮਾਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bomb blast in pakistan southwest balochistan 1 killed and 13 injured