ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਗਧਿਆਂ ਦੇ ਮੇਲੇ ਵਿੱਚ ਵਿਕ ਰਹੇ ਬੰਬ, AK-47 ਤੇ ਰਾਕੇਟ ਲਾਂਚਰ

ਪਾਕਿ ’ਚ ਗਧਿਆਂ ਦੇ ਮੇਲੇ ਵਿੱਚ ਵਿਕ ਰਹੇ ਬੰਬ, AK-47 ਤੇ ਰਾਕੇਟ ਲਾਂਚਰ

ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਵਿੱਚ ਹੁਣ ਗਧਿਆਂ ਦਾ ਮੇਲਾ ਲੱਗਾ ਹੋਇਆ ਹੈ। ਇਹ ਮੇਲਾ ਕਈ ਕਾਰਨਾਂ ਕਰ ਕੇ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਗਧਿਆਂ ਦੇ ਨਾਂਅ ਫ਼ਿਲਮ ਅਦਾਕਾਰਾਂ ਦੇ ਨਾਂਅ ’ਤੇ ਅਤੇ ਬੰਬਾਂ, ਏਕੇ–47, ਰਾਕੇਟ ਲਾਂਚਰ ਆਦਿ ਰੱਖੇ ਗਏ ਹਨ।

 

 

ਇਸ ਮੇਲੇ ਵਿੱਚ ਮਾਲਕ ਆਪਣੇ ਗਧੇ ਨੂੰ ਵੇਚਣ ਲਈ ਆਵਾਜ਼ ਲਾਉਂਦਾ ਸੁਣਦਾ ਹੈ – ‘ਆ ਜਾਓ ਬਈ ਬੰਬ ਖ਼ਰੀਦੋ…’

 

 

ਪਾਕਿਸਤਾਨ ਵਿੱਚ ਇਹ ਮੇਲਾ ਹੈਦਰਾਬਾਦ ਸ਼ਹਿਰ ਤੋਂ 70 ਕਿਲੋਮੀਟਰ ਦੂਰ ਬਾਦਿਨ ਜ਼ਿਲ੍ਹੇ ਵਿੱਚ ਲੱਗਾ ਹੋਇਆ ਹੈ। ਇਹ ਮੇਲਾ ਹਰ ਸਾਲ ਇੱਥੇ ਹੀ ਲੱਗਦਾ ਹੈ। ਇਸ ਮੇਲੇ ਵਿੱਚ ਭਾਗ ਲੈਣ ਲਈ ਕਰਾਚੀ, ਬਾਦਿਨ ਸਮੇਤ ਪਾਕਿਸਤਾਨ ਦੇ ਵੱਖੋ–ਵੱਖਰੇ ਹਿੱਸਿਆਂ ਤੋਂ ਵਪਾਰੀ ਪੁੱਜੇ ਹੋਏ ਹਨ ਤੇ ਗਧੇ ਵੇਚ ਅਤੇ ਖ਼ਰੀਦ ਰਹੇ ਹਨ।

 

 

ਕੁਝ ਗਧਿਆਂ ਤੇ ਗਧੀਆਂ ਦੇ ਨਾਂਅ ਮਾਧੁਰੀ, ਸ਼ੀਲਾ, ਦਿਲ–ਪਸੰਦ ਰੱਖੇ ਗਏ ਹਨ। ਅਜਿਹੇ ਨਾਂਅ ਵੀ ਖ਼ਰੀਦਦਾਰਾਂ ਨੂੰ ਖ਼ੂਬ ਖਿੱਚ ਰਹੇ ਹਨ।

 

 

ਪਾਕਿਸਤਾਨੀ ਮੀਡੀਆ ਮੁਤਾਬਕ ਇਨ੍ਹਾਂ ਗਧਿਆਂ ਦੀ ਕੀਮਤ 20,000 ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤੱਕ ਹੈ; ਭਾਵੇਂ ਗਧਿਆਂ ਦੀ ਕੀਮਤ ਵੱਧ ਹੋਣ ਕਾਰਨ ਇਸ ਵਾਰ ਖ਼ਰੀਦਦਾਰ ਘੱਟ ਪੁੱਜ ਰਹੇ ਹਨ। ਪਿਛਲੇ ਲਗਭਗ 70 ਸਾਲਾਂ ਤੋਂ ਇਹ ਮੇਲਾ ਲੱਗਦਾ ਆ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਗਧਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਾਕਿਸਤਾਨ ਦੇ ਜ਼ਿਆਦਾਤਰ ਗਧਿਆਂ ਦੀ ਬਰਾਮਦ ਚੀਨ ਵਿੱਚ ਹੁੰਦੀ ਹੈ।

 

 

ਗਧਿਆਂ ਤੋਂ ਚੀਨ ਵਿੱਚ ਰਵਾਇਤੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਗਧੇ ਦੇ ਚਮੜੇ ਤੋਂ ਇਮਿਊਨ ਸਿਸਟਮ ਤੇ ਖ਼ੂਨ ਵਧਾਉਣ ਵਾਲੀਆਂ ਦਵਾਈਆਂ ਬਣਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bombs Ak-47 and Rocket Launchers being sold at Pakistan Donkey Festival