ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਸੇ ਬਚਾਉਣ ਲਈ ਬ੍ਰਿਟਿਸ਼ PM ਨੇ ਪ੍ਰੇਮਿਕਾ ਨਾਲ ਇਕੋਨਮੀ ਕਲਾਸ 'ਚ ਕੀਤਾ ਸਫਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਕੈਰੀ ਸਾਇਮੰਡਜ਼ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਕੈਰੀਬੀਆਈ ਦੇਸ਼ ਸੇਂਟ ਲੂਸੀਆ ਗਏ ਹੋਏ ਹਨ। ਇਸ ਦੌਰਾਨ ਦੋਹਾਂ ਨੇ ਆਮ ਯਾਤਰੀਆਂ ਨਾਲ ਇਕੋਨਮੀ ਕਲਾਸ 'ਚ ਸਫਰ ਕੀਤਾ। ਬ੍ਰਿਟਿਸ਼ ਮੀਡੀਆ ਮੁਤਾਬਿਕ ਪੀਐਮ ਨੇ ਇਕੋਨਮੀ ਕਲਾਸ 'ਚ ਸਫਰ ਕਰ ਕੇ ਦੇਸ਼ ਦੇ ਲੱਖਾਂ ਰੁਪਏ ਬਚਾਏ ਹਨ।

 

 

ਡੇਲੀ ਮੇਲ ਦੀ ਰਿਪੋਰਟ ਮੁਤਾਬਿਕ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਏਅਰਫੋਰਸ ਦੇ ਪ੍ਰਾਈਵੇਟ ਜੈਟ 'ਚ ਸਫਰ ਕਰ ਸਕਦੇ ਸਨ, ਜਿਸ 'ਤੇ ਲਗਭਗ 93 ਲੱਖ ਰੁਪਏ ਤਕ ਦਾ ਖਰਚ ਆ ਸਕਦਾ ਸੀ। ਪਰ ਇਕੋਨਮੀ ਕਲਾਸ 'ਚ ਸਫਰ ਕਰ ਕੇ ਉਨ੍ਹਾਂ ਨੇ ਆਮ ਲੋਕਾਂ ਦੇ ਟੈਕਸ ਦੇ 90 ਲੱਖ ਰੁਪਏ ਬਚਾ ਲਏ।
 

ਫਲਾਈਟ 'ਚ ਸਫਰ ਕਰ ਰਹੇ ਮੁਸਾਫਰਾਂ ਨੇ ਬੋਰਿਸ ਜੋਨਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਤਸਵੀਰ 'ਚ ਪ੍ਰਧਾਨ ਮੰਤਰੀ ਨੂੰ ਖਿੜਕੀ ਵਾਲੀ ਸੀਟ 'ਤੇ ਕਿਤਾਬ ਪੜ੍ਹਦੇ ਦੇਖਿਆ ਜਾ ਸਕਦਾ ਹੈ, ਜਦਕਿ ਉਨ੍ਹਾਂ ਦੀ ਪ੍ਰੇਮਿਕਾ ਸਾਇਮੰਡਜ਼ ਉਨ੍ਹਾਂ ਦੀ ਸਾਈਡ ਵਾਲੀ ਸੀਟ 'ਤੇ ਬੈਠੀ ਹੋਈ ਸੀ। ਦੋਵੇਂ ਜਹਾਜ਼ ਦੇ ਪਿੱਛੇ ਵੱਲ ਇਕੋਨਮੀ ਕਲਾਸ 'ਚ ਬੈਠੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boris Johnson and Carrie Symonds save taxpayers tens of thousands flying economy