ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੂੰ ਮਿਲਣ ਵਾਲਾ ਬ੍ਰਾਜ਼ੀਲ ਦਾ ਅਧਿਕਾਰੀ ਨਿੱਕਲਿਆ ਕੋਰੋਨਾ ਵਾਇਰਸ ਪਾਜ਼ਿਟਿਵ

ਟਰੰਪ ਨੂੰ ਮਿਲਣ ਵਾਲਾ ਬ੍ਰਾਜ਼ੀਲ ਦਾ ਅਧਿਕਾਰੀ ਨਿੱਕਲਿਆ ਕੋਰੋਨਾ ਵਾਇਰਸ ਪਾਜ਼ਿਟਿਵ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੇ ਦੇ ਸੰਚਾਰ ਮਾਮਲਿਆਂ ਬਾਰੇ ਮੁਖੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ। ਸਰਕਾਰ ਨੇ ਵੀਰਵਾਰਨੂੰ ਦੱਸਿਆ ਕਿ ਉਨ੍ਹਾਂ ਇਸੇ ਹਫ਼ਤੇ ਅਮਰੀਕੀ ਸੂਬੇ ਫ਼ਲੋਰਿਡਾ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ।

 

 

ਬ੍ਰਾਜ਼ੀਲੀਆਈ ਰਾਸ਼ਟਰਪਤੀ ਤੇ ਉਨ੍ਹਾਂ ਨਾਲ ਗਏ ਸਾਰੇ ਸਟਾਫ਼ ਮੈਂਬਰ, ਜਿਨ੍ਹਾਂ ਨੇ ਮੰਗਲਵਾਰ ਤੋਂ ਸਨਿੱਚਰਵਾਰ ਤੱਕ ਅਮਰੀਕਾ ਦੀ ਯਾਤਰਾ ਕੀਤੀ ਸੀ, ਇਸ ਵੇਲੇ ਨਿਗਰਾਨੀ ਅਧੀਨ ਹੈ। ਸਰਕਾਰ ਦੇ ਮੁੱਖ ਬੁਲਾਰੇ ਫ਼ੈਬੀਓ ਵਾਜ਼ਨਗਾਰਟਨ ਨੇ ਸਨਿੱਚਰਵਾਰ ਨੂੰ ਇੰਸਟਾਗ੍ਰਾਮ ਉੱਤੇ ਸ੍ਰੀ ਟਰੰਪ ਨਾਲ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਬ੍ਰਾਜ਼ੀਲ ਨੂੰ ਦੋਬਾਰਾ ਮਹਾਨ ਬਣਾਓ।

 

 

ਉੱਧਰ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਚੀਨ ਨੇ ਮੁੜ ਦਾਅਵਾ ਕੀਤਾ ਹੈ ਕਿ ਇਹ ਘਾਤਕ ਵਾਇਰਸ ਦੁਨੀਆ ਭਰ ’ਚ ਚੀਨ ਤੋਂ ਨਹੀਂ, ਸਗੋਂ ਅਮਰੀਕਾ ਤੋਂ ਫੈਲਿਆ ਹੈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਚੀਨੀ ਸ਼ਹਿਰ ਵੁਹਾਨ ’ਚ ਇਸ ਵਾਇਰਸ ਨੂੰ ਫੈਲਾਉਣ ਪਿੱਛੇ ਕਥਿਤ ਤੌਰ ’ਤੇ ਅਮਰੀਕੀ ਫ਼ੌਜ ਦਾ ਹੱਥ ਹੋ ਸਕਦਾ ਹੈ।

 

 

ਕੋਰੋਨਾ ਦੀ ਛੂਤ ਫੈਲਣ ਦੀ ਸਭ ਤੋਂ ਪਹਿਲਾਂ ਪੁਸ਼ਟੀ ਚੀਨ ਦੇ ਹੁਵੇਈ ਸੂਬੇ ’ਚ ਹੋਈ ਸੀ। ਹੁਵੇਈ ਦੀ ਰਾਜਧਾਨੀ ਵੁਹਾਨ ਇਸ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ।

 

 

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਜ਼ੀਅਨ ਜ਼ਾਓ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਅਮਰੀਕਾ ’ਚ ਪੈਦਾ ਹੋਇਆ ਹੈ ਤੇ ਹੋ ਸਕਦਾ ਹੈ ਕਿ ਵੁਹਾਨ ’ਚ ਇਸ ਨੂੰ ਲਿਆਉਣ ਪਿੱਛੇ ਅਮਰੀਕੀ ਫ਼ੌਜ ਹੋਵੇ।

 

 

ਉਨ੍ਹਾਂ ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਮਾਮਲਿਆਂ ਦੇ ਡਾਇਰੈਕਟਰ ਰਾਬਰਟ ਰੈੱਡਫ਼ੀਲਡ ਦਾ ਇੱਕ ਵਿਡੀਓ ਵੀ ਟਵੀਟ ਕੀਤਾ; ਜਿਸ ਵਿੱਚ ਉਹ ਕਥਿਤ ਤੌਰ ਉੱਤੇ ਮੰਨ ਰਹੇ ਹਨ ਕਿ ਫ਼ਲੂ ਨਾਲ ਕੁਝ ਅਮਰੀਕੀ ਮਰੇ ਸਨ ਪਰ ਮੌਤ ਤੋਂ ਬਾਅਦ ਪਤਾ ਲੱਗਾ ਕਿ ਉਹ ਕੋਰੋਨਾ ਤੋਂ ਪੀੜਤ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brazil Official who met Trump found positive for Corona Virus Test