ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਾਜੀਲ ਦੀ ਜੇਲ੍ਹ ’ਚ ਕੈਦੀਆਂ ਦੀ ਲੜਾਈ ਵਿਚ 15 ਦੀ ਮੌਤ

ਬ੍ਰਾਜੀਲ ਦੀ ਜੇਲ੍ਹ ’ਚ ਕੈਦੀਆਂ ਦੀ ਲੜਾਈ ਵਿਚ 15 ਦੀ ਮੌਤ

ਉਤਰ ਬ੍ਰਾਜੀਲ ਦੇ ਏਮੇਜੋਨਜ ਸੂਬੇ ਦੀ ਇਕ ਜੇਲ੍ਹ ਵਿਚ ਕੈਦੀਆਂ ਵਿਚ ਆਪਸੀ ਲੜਾਈ ਵਿਚ 15 ਲੋਕਾਂ ਦੀ ਮੌਤ ਹੋ ਗਈ। ਸੂਬੇ ਦੀ ਰਾਜਧਾਨੀ ਮਨੌਸ ਤੋਂ ਕਰੀਬ 28 ਕਿਲੋਮੀਟਰ ਦੂਰ ਸਥਿਤ ਜੇਲ੍ਹ ਵਿਚ ਕੈਦੀਆਂ ਨਾਲ ਮਿਲਣ ਸਮੇਂ ਦੌਰਾਨ ਸਵੇਰੇ ਕਰੀਬ 11 ਵਜੇ ਹਿੰਸਾ ਸ਼ੁਰੂ ਹੋਈ।

 

ਕਰਨਲ ਮਾਰਕੋਸ ਵਿਨੀਸੀਅਸ ਅਲਮੀਦਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕੈਦੀਆਂ ਵਿਚ ਲੜਾਈ ਹੋਈ। ਇਸ ਦੌਰਾਨ ਲੋਕਾਂ ਦੀ ਮੌਤ ਹੋ ਗਈ।‘ ਅਲਮੀਦਾ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਲੜਾਈ ਕਿਸ ਕਾਰਨ ਹੋਈ।

 

ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਈ ਹਿੰਸਾ ਦੇ ਕੁਝ ਹੀ ਮਿੰਟਾਂ ਬਾਅਦ ਅਧਿਕਾਰੀਆਂ ਨੇ ਜ਼ਰੂਰੀ ਕਦਮ ਚੁੰਕੇ ਤਾਂ ਕਿ ਹਾਲਾਤ ਹੋਰ ਨਾ ਵਿਗੜਨ। ਇਸ ਜੇਲ ਵਿਚ ਜਨਵਰੀ 2017 ਵਿਚ ਕੈਦੀਆਂ ਨੇ ਵਿਦਰੋਹ ਕਰ ਦਿੱਤਾ ਸੀ, ਜਿਸ ਕਾਰਨ 56 ਲੋਕਾਂ ਦੀ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brazil Prison riot in Amazonas state leaves at least 15 dead