ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਨਾ ਕਿਸੇ ਸਮਝੌਤੇ ਦੇ ਟੁੱਟ ਗਈ ਬ੍ਰੈਗਜ਼ਿਟ ਗੱਲਬਾਤ

ਬਿਨਾ ਕਿਸੇ ਸਮਝੌਤੇ ਦੇ ਟੁੱਟ ਗਈ ਬ੍ਰੈਗਜ਼ਿਟ ਗੱਲਬਾਤ

ਇੰਗਲੈਂਡ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇਣ ਲਈ ਜੂਨ ਮਹੀਨੇ ਦੀ ਤਰੀਕ ਤੈਅ ਕਰਨ ਦੇ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਵਿਰੋਧੀ ਲੇਬਰ ਪਾਰਟੀ ਨੇ ਬ੍ਰੈਗਜ਼ਿਟ (BREXIT – ਇੰਗਲੈਂਡ ਦਾ ਯੂਰੋਪ ਤੋਂ ਵੱਖ ਹੋਣਾ) ਬਾਰੇ ਸਰਬ–ਪਾਰਟੀ ਗੱਲਬਾਤ ਬਿਨਾ ਕਿਸੇ ਸਮਝੌਤੇ ’ਤੇ ਪੁੱਜਿਆਂ ਖ਼ਤਮ ਕਰ ਦਿੱਤੀ।

 

 

ਲੇਬਰ ਆਗੂ ਜੈਰੇਮੀ ਕਾਰਬਿਨ ਨੇ ਪ੍ਰਧਾਨ ਮੰਤਰੀ ਸ੍ਰੀਮਤੀ ਮੇਅ ਨੂੰ ਇੱਕ ਚਿੱਠੀ ਲਿਖ ਕੇ ਗੱਲਬਾਤ ਖ਼ਤਮ ਕਰਨ ਲਈ ਆਖਿਆ ਹੈ। ਉਨ੍ਹਾਂ ਉਨ੍ਹਾਂ ਦੀ ਸਰਕਾਰ ਉੱਤੇ ਕਮਜ਼ੋਰ ਤੇ ਅਸਥਿਰ ਹੋਣ ਦਾ ਵੀ ਦੋਸ਼ ਲਾਇਆ। ਸੱਤਾਧਾਰੀ ਪਾਰਟੀ ਵਿੱਚ ਲੀਡਰਸ਼ਿਪ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ।

 

 

ਉਨ੍ਹਾਂ ਲਿਖਿਆ ਕਿ ਤੁਹਾਡੀ ਸਰਕਾਰ ਦੀ ਵਧਦੀ ਕਮਜ਼ੋਰੀ ਤੇ ਅਸਥਿਰਤਾ ਦਾ ਅਰਥ ਹੈ ਕਿ ਸਾਡੇ ਵਿਚਕਾਰ ਜੋ ਵੀ ਸਹਿਮਤੀ ਬਣੀ ਸੀ, ਉਸਦੇ ਭਰੋਸੇ ਦੀ ਸੁਰੱਖਿਆ ਹਾਲੇ ਨਹੀਂ ਹੋ ਸਕਦੀ।

 

 

ਉਨ੍ਹਾਂ ਕਿਹਾ ਕਿ ਸਰਕਾਰ ਹੁਣ ਬਹੁਤ ਅਸਥਿਰ ਹੋ ਗਈ ਹੈ ਤੇ ਇਸ ਦੇ ਅਧਿਕਾਰ ਨੂੰ ਖੋਰਾ ਲੱਗ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਯੂਰੋਪੀਅਨ ਯੂਨੀਅਨ ਤੋਂ ਇੰਗਲੈਂਡ ਦੇ ਬਾਹਰ ਨਿੱਕਲਣ ਦੀਆਂ ਸ਼ਰਤਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਡੂੰਘੇ ਮਤਭੇਦ ਹਨ। ਇਸ ਬਾਹਰ ਨਿੱਕਲਣ ਨੂੰ ‘ਬ੍ਰੈਗਜ਼ਿਟ’ ਆਖਿਆ ਜਾਂਦਾ ਹੈ।

 

 

ਚੇਤੇ ਰਹੇ ਕਿ ਵੀਰਵਾਰ ਨੂੰ ਇੱਕ ਮੀਟਿੰਗ ਦੌਰਾਨ ਤੈਅ ਕੀਤਾ ਗਿਆ ਸੀ ਕਿ ਅਗਲੇ ਮਹੀਨੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਤੇ ਇਸ ਤੋਂ ਬਾਅਦ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦਾ ਨਾਂਅ ਸਾਫ਼ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਕੈਬਿਨੇਟ ਮੰਤਰੀ ਬੋਰਿਸ ਜੌਨਸਨ ਇਸ ਦੌੜ ਵਿੱਚ ਮੋਹਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brexit talk could not ripe breaks mid-way