ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਲ ਦੇ ਦੋਸ਼ੀ ਭਾਰਤੀ ਮੂਲ ਦੇ ਜੋੜੇ ਦੀ ਸਪੁਰਦਗੀ ਲਈ ਬ੍ਰਿਟੇਨ ਦਾ ਇਨਕਾਰ 


ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਹੁਕਮ ਵਿਰੁਧ ਯੂ ਕੇ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਭਾਰਤ ਨੂੰ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਇਥੋਂ ਦੀ ਇੱਕ ਅਦਲਤ ਨੇ ਕਤਲ ਦੇ ਇੱਕ ਮਾਮਲੇ ਵਿੱਚ ਇੱਕ ਭਾਰਤੀ ਜੋੜੇ ਦੀ ਸਪੁਰਦਗੀ ਲਈ ਭਾਰਤ ਦੀ ਬੇਨਤੀ ਨੂੰ ਨਾਮਨਜ਼ੂਰ (ਰੱਦ) ਕਰ ਦਿੱਤਾ।


ਭਾਰਤੀ ਬੈਂਕਾਂ ਦੇ 9,000 ਕਰੋੜ ਰੁਪਏ ਦੀ ਧੋਖਾਧੜੀ ਮਨੀ ਲਾਂਡਰਿੰਗ ਦੇ ਦੋਸ਼ੀ ਮਾਲਿਆ (63) ਨੇ ਆਪਣੇ ਮਾਮਲੇ ਵਿੱਚ ਦੂਜਾ ਮੌਕਾ ਮਿਲਣ ਦਾ ਸਵਾਗਤ ਕੀਤਾ ਹੈ।   

 

ਦਰਅਸਲ, ਯੂਕੇ ਹਾਈ ਕੋਰਟ ਦੇ ਭਾਰਤੀ ਅਧਿਕਾਰੀ ਦੁਆਰਾ ਪੇਸ਼ ਕੀਤੇ ਗਏ ਪਹਿਲੇ ਮਾਮਲੇ ਦੇ ਆਧਾਰ ਉੱਤੇ ਕਿੰਗਫਿਸ਼ਰ ਏਅਰਲਾਈਨਜ਼ (ਹੁਣ ਬੰਦ) ਦੇ ਸਾਬਕਾ ਮਾਲਕ ਮਾਲਿਆ ਨੂੰ ਉਨ੍ਹਾਂ ਨੇ ਭਾਰਤ ਹਵਾਲੇ ਕੀਤੇ ਜਾਣ ਦੇ ਹੁਕਮ ਵਿਰੁਧ ਅਪੀਲ ਦੀ ਇਜਾਜ਼ਤ ਦਿੱਤੀ ਸੀ।


ਇਸ ਵਿਚਕਾਰ ਉਸੇ ਦਿਨ ਦੋ ਜੁਲਾਈ ਨੂੰ ਵੇਸਟਮਿਸਟਰ ਮੈਜਿਸਟ੍ਰੇਟ ਅਦਾਲਦ ਦੀ ਮੁੱਖ ਮੈਜਿਸਟ੍ਰੇਟ ਏੱਮਾ ਆਰਬੁਥਨਾਟ ਨੇ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਆਰਤੀ ਧੀਰ ਅਤੇ ਉਸ ਦੇ ਪਤੀ ਕਵਲ ਰਾਏਜਾਦਾ ਨਾਲ ਜੁੜੇ ਇੱਕ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ। ਇਹ ਜੋੜਾ ਭਾਰਤ ਵਿੱਚ ਆਪਣੇ 11 ਸਾਲਾ ਗੋਦ ਲਏ ਪੁੱਤਰ ਗੋਪਾਲ ਅਤੇ ਇੱਕ ਕਰੀਬੀ ਰਿਸ਼ਤੇਦਾਰ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਹੈ।


ਮੈਜਿਸਟ੍ਰੇਟ ਆਰਬੁਥਨਾਟ  ਨੇ ਮਨੁੱਖੀ ਅਧਿਕਾਰਾਂ ਬਾਰੇ ਯੂਰਪੀ ਸਮਝੌਤੇ ਦੀ ਧਾਰਾ 3 ਦੇ ਤਹਿਤ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਧੀਰ ਅਤੇ ਰਾਏਜਾਦਾ ਨੂੰ ਸਪੁਰਦਗੀ ਤੋਂ ਰਾਹਤ ਦੇ ਦਿੱਤੀ ਹੈ। 


ਇਸ ਜੋੜਨ ਵਿਰੁਧ ਆਪਣੇ ਗੋਦ ਲਏ ਪੁੱਤਰ ਗੋਪਾਲ ਸੇਜਾਨੀ ਅਤੇ ਕਰੀਬੀ ਰਿਸ਼ਤੇਦਾਰ ਹਰਸੁਖਭਾਈ ਕਰਦਾਨੀ ਦਾ ਭਾਰਤ ਵਿੱਚ ਫਰਵਰੀ 2017 ਵਿੱਚ ਕਤਲ ਕਰਨ ਦਾ ਦੋਸ਼  ਹੈ। 


ਗੁਜਰਾਤ ਪੁਲਿਸ ਦੀ ਜਾਂਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦੋਸ਼ੀ ਨੇ ਗੋਪਾਲ ਦੀ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਮਾਰਨ ਤੋਂ ਪਹਿਲਾਂ ਲਗਭਗ 1.3 ਕਰੋੜ ਰੁਪਏ ਦਾ ਬੀਮਾ ਕਰਵਾਇਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Britain Deny Extradition of Indian Origin Couple Who Charger of Murder