ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੀ ਪਟੀਸ਼ਨ ਉਤੇ UK ਹਾਈਕੋਰਟ ਅੱਜ ਸੁਣਾਏਗੀ ਫੈਸਲਾ

ਨੀਰਵ ਮੋਦੀ ਦੀ ਪਟੀਸ਼ਨ ਉਤੇ UK ਹਾਈਕੋਰਟ ਅੱਜ ਸੁਣਾਵੇਗੀ ਫੈਸਲਾ

ਬ੍ਰਿਟੇਨ ਦੀ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਉਤੇ ਮੰਗਲਵਾਰ ਨੂੰ ਸੁਣਵਾਈ ਪੂਰੀ ਕੀਤੀ। ਨੀਰਵ ਨੇ ਹੇਠਲੀ ਅਦਾਲਤ ਦੇ ਜਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਹੀਰਾ ਕਾਰੋਬਾਰੀ ਦਾ ਯਤਨ ਹੈ ਕਿ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਰਡਿੰਗ ਮਾਮਲੇ ਵਿਚ ਉਸ ਨੂੰ ਭਾਰਤ ਨਾ ਸੌਪਿਆ ਜਾਵੇ।

 

ਨੀਰਵ ਮੋਦੀ ਦੀ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਜੱਜ ਇੰਗ੍ਰਿਡ ਸਿਮਲਰ ਨੇ ਸੁਣਵਾਈ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮਹੱਤਵਪੂਰਣ ਹੈ, ਇਸ ਲਈ ਇਸ ਉਤੇ ਵਿਚਾਰ ਕਰਨ ਲਈ ਕੁਝ ਸਮੇਂ ਦੀ ਲੋੜ ਹੋਵੇਗੀ ਅਤੇ ਉਹ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਏਗੀ।

 

ਇਸ ਤੋਂ ਪਹਿਲਾਂ ਨੀਰਵ ਮੋਦੀ ਦੀ ਕਾਨੂੰਨੀ ਟੀਮ ਨੇ ਜੱਜ ਸਿਮਲਰ ਦੀ ਅਦਾਲਤ ਸਾਹਮਣੇ ਦਲੀਲ ਰੱਖਣਾ ਸ਼ੁਰੂ ਕੀਤੀ ਸੀ। ਉਸਦੀ ਟੀਮ ਦੀ ਕੋਸ਼ਿਸ਼ ਹੈ ਕਿ ਨੀਰਵ ਮੋਦੀ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਵਿਚ ਬੰਦ ਰੱਖਣ ਦੀ ਮਜਿਸਟ੍ਰੇਟੀ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:britain high court to deliver judgment on Nirav Modi s bail appeal