ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ 'ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤ

ਬਰਮਿੰਘਮ ਅਤੇ ਆਪਣੀ ਗਹਿਣਿਆਂ ਦੀ ਦੁਕਾਨ ਉੱਤੇ ਲੁੱਟ ਦੌਰਾਨ ਲੁਟੇਰਿਆਂ ਵੱਲੋਂ ਬੰਨ੍ਹੇ ਜਾਣ ਅਤੇ ਮੂੰਹ ਬੰਦ ਕੀਤੇ ਜਾਣ ਤੋਂ ਬਾਅਦ ਵੀ ਕੁੱਝ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀ ਮਦਦ ਕਰਨ ਵਾਲੇ ਭਾਰਤੀ ਮੂਲ ਦੇ ਸੁਨਿਆਰੇ ਨੂੰ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ। 

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਚੌਹਾਨ ਪਾਲ ਨੂੰ ਪਿਛਲੇ ਹਫ਼ਤੇ ਵੈਸਟ ਮਿਡਲੈਂਡ੍ਰਸ ਪੁਲਿਸ ਦੇ ਚੀਫ਼ ਕਾਂਸਟੇਬਲਸ ਗੁੱਡ ਸਿਟਿਜਨਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਦੁਬਈ ਜਵੈਲਰਜ਼ ਨਾਮ ਦੀ ਦੁਕਾਨ 'ਤੇ ਲੁਟੇਰਿਆਂ ਨੇ ਹਮਲਾ ਕੀਤਾ ਸੀ ਇਸ ਸਮੇਂ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਬੰਨ੍ਹ ਦਿੱਤਾ ਅਤੇ ਮੂੰਹ ਉੱਤੇ ਟੇਪ ਲਗਾ ਦਿੱਤੀ।


ਚੀਫ਼ ਕਾਂਸਟੇਬਲ ਡੇਵ ਥਾਮਸਨ ਨੇ ਪਾਲ ਨੂੰ ਕਿਹਾ ਕਿ ਹਮਲੇ ਦੇ ਬਾਵਜੂਦ ਆਪਣੇ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਅਲਾਰਮ ਵਜਾ ਕੇ ਹਮਲਾਵਰਾਂ ਨੂੰ ਆਪਣੇ ਨਾਲ ਹੀ ਇਮਾਰਤ ਦੇ ਅੰਦਰ ਬੰਦ ਰੱਖਣ ਦਾ ਜੋਖ਼ਮ ਲਿਆ। 


ਉਸ ਨੇ ਕਿਹਾ ਕਿ ਤੁਹਾਡੀ ਬਹਾਦਰੀ ਨਾਲ ਤੁਹਾਡੀ ਦੁਕਾਨ ਵਿੱਚ ਲੁੱਟ ਕਰਨ ਵਾਲੇ ਤਿੰਨ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾ ਸਕਿਆ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਤਿੰਨ ਦੋਸ਼ੀ ਸੁਰੱਖਿਆ ਕਰਮਚਾਰੀ ਬਣ ਕੇ ਪਾਲ ਦੀ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਕਿਹਾ ਕਿ ਉਨ੍ਹਾਂ ਨੂੰ ਸੀਸੀਟੀਵੀ ਚੈਕ ਕਰਨੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:britain indian origin goldsmith honoured after showing bravery in a shop robbery