ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਦੇ ਜਾਨਸਨ ਨੇ ਸੰਸਦੀ ਬਹੁਮਤ ਗੁਆਇਆ, ਲਿਬਰਲ ਡੈਮੋਕਰੇਟਸ ’ਚ ਸ਼ਾਮਲ ਹੋਏ MP

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੰਗਲਵਾਰ ਨੂੰ ਮਹੱਤਵਪੂਰਣ ਬ੍ਰੇਗਜ਼ਿਟ ’ਤੇ ਵੋਟ ਪਾਉਣ ਤੋਂ ਪਹਿਲਾਂ ਇਕ ਸੰਸਦ ਦੇ ਦਲ ਬਦਲਣ ਕਾਰਨ ਆਪਣਾ ਪਾਰਲੀਮਾਨੀ ਬਹੁਮਤ ਗੁਆ ਬੈਠੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਦਰਅਸਲ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਫਿਲਿਪ ਲੀ ਨੇ ਪਾਰਟੀ ਬਦਲ ਕੇ ਯੂਰਪੀਅਨ ਪੱਖੀ ਯੂਨੀਅਨ (ਈਯੂ) ਹਮਾਇਤੀ ਲਿਬਰਲ ਡੈਮੋਕਰੇਟਸ ਚ ਸ਼ਾਮਲ ਹੋ ਗਏ ਹਨ। ਬੌਰਿਸ ਜਾਨਸਨ 24 ਜੁਲਾਈ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੇ ਥੈਰੇਸਾ ਮਈ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

 

ਲਿਬਰਲ ਡੈਮੋਕਰੇਟਸ ਨੇ ਇਕ ਬਿਆਨ ਚ ਕਿਹਾ, “ਲਿਬਰਲ ਡੈਮੋਕ੍ਰੇਟਸ ਇਹ ਐਲਾਨ ਕਰਕੇ ਖੁਸ਼ ਹਨ ਕਿ ਬ੍ਰੈਕਨੇਲ ਦੇ ਸੰਸਦ ਮੈਂਬਰ ਫਿਲਿਪ ਲੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

 

ਇਸ ਤੋਂ ਪਹਿਲਾਂ, ਬੋਰਿਸ ਜਾਨਸਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਸਥਿਤੀ ਵਿੱਚ ਬ੍ਰੈਕਜ਼ਿਟ ਨੂੰ ਦੇਰੀ ਨਹੀਂ ਕਰਨਾ ਚਾਹੁੰਦੇ।

 

ਉਨ੍ਹਾਂ ਚੇਤਾਵਨੀ ਦਿੱਤੀ, "ਮੈਂ ਚਾਹੁੰਦਾ ਹਾਂ ਕਿ ਹਰੇਕ ਕੋਈ ਇਹ ਜਾਣੇ - ਕਿਸੇ ਵੀ ਸਥਿਤੀ ਵਿੱਚ ਮੈਂ ਬ੍ਰੈਕਜ਼ਿਟ ਚ ਦੇਰ ਨਹੀਂ ਕਰਾਂਗਾ।" ਅਸੀਂ 31 ਅਕਤੂਬਰ ਨੂੰ ਨਿਕਲ ਰਹੇ ਹਾਂ। ਅਸੀਂ ਆਪਣੇ ਵਾਅਦੇ ਜਾਂ ਉਸ ਜਨਮਤ ਨੂੰ ਵਾਪਸ ਲੈਣ ਸਬੰਧੀ ਕਿਸੇ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜੇਕਰ ਬ੍ਰਿਟੇਨ ਵਿਚਲੇ ਬ੍ਰੈਕਜ਼ਿਟ ਮੁੱਦੇ ‘ਤੇ ਸੰਸਦ ਚ ਸਮਰਥਨ ਪ੍ਰਾਪਤ ਨਹੀਂ ਕਰ ਸਕਦੇ ਤਾਂ ਮੱਧਕਾਲੀ ਚੋਣਾਂ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹਨ ਜਿਸ ਦਾ ਸੋਮਵਾਰ ਨੂੰ ਉਨ੍ਹਾਂ ਨੇ ਮੰਤਰੀਆਂ ਦੀ ਮੀਟਿੰਗ ਚ ਸੰਕੇਤ ਦਿੱਤਾ ਸੀ।

 

ਜੌਹਨਸਨ ਨੇ ਦਾਅਵਾ ਕੀਤਾ ਕਿ ਯੂਰਪੀਅਨ ਯੂਨੀਅਨ ਨਾਲ ਇੱਕ ਨਵਾਂ ਸਮਝੌਤਾ ਸੰਭਾਵਤ ਹੈ ਕਿਉਂਕਿ ਬ੍ਰਿਟੇਨ ਯੂਰਪੀਅਨ ਯੂਨੀਅਨ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Britain PM Boris Johnson lost parliamentary majority