ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਕਰਕੇ ਰੱਦ ਹੋ ਸਕਦੈ ਬ੍ਰਿਟੇਨ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦਾ ਪਾਕਿ ਦੌਰਾ

ਇਸ ਕਰਕੇ ਰੱਦ ਹੋ ਸਕਦੈ ਬ੍ਰਿਟੇਨ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦਾ ਪਾਕਿ ਦੌਰਾ

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ ਕਾਰਨ ਇੰਗਲੈਂਡ (ਬ੍ਰਿਟੇਨ) ਦੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਲਡਟਨ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਸਕਦੇ ਹਨ। ਇੰਗਲੈਂਡ ਦੇ ਵਿਦੇਸ਼ ਅਤੇ ਕਾਮਲਵੈਲਥ ਆਫ਼ਿਸ ਮੁਤਾਬਕ ਵਿਲੀਅਮ ਤੇ ਕੇਟ ਆਪਣੀ ਅਗਲੀ ਪਾਕਿਸਤਾਨ ਯਾਤਰਾ ਨੂੰ ਲੈ ਕੇ ਮੁੜ ਵਿਚਾਰ ਕਰ ਰਹੇ ਹਨ।

 

 

ਸ਼ਾਹੀ ਪਰਿਵਾਰ ਨੇ ਬੀਤੇ ਜੂਨ ਵਿੰਚ ਦੋਵਾਂ ਦੇ ਪਾਕਿਸਤਾਨ ਦੌਰੇ ਦਾ ਐਲਾਨ ਕੀਤਾ ਸੀ। ਐੱਫ਼ਸੀਓ ਦੇ ਕਹਿਣ ਉੱਤੇ ਉਹ ਇਸ ਸਾਲ ਦੇ ਅੰਤ ਤੱਕ ਪਾਕਿਸਤਾਨ ਆਉਣ ਵਾਲੇ ਸਨ। ਲਗਭਗ 13 ਸਾਲਾਂ ਬਾਅਦ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਦਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣਿਆ ਸੀ।

 

 

ਇਸ ਤੋਂ ਪਹਿਲਾਂ ਸਾਲ 2006 ਦੌਰਾਨ ਮਹਾਰਾਣੀ ਐਲਿਜ਼ਾਬੈਥ–ਦੂਜੇ ਦੇ ਪੁੱਤਰ ਤੇ ਵਿਲੀਅਮ ਦੇ ਪੁੱਤਰ ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਪਾਕਿਸਤਾਨ ਆਏ ਸਨ। ਐਲਿਜ਼ਾਬੈਥ–ਦੂਜੇ 1961 ਅਤੇ 1997 ਵਿੱਚ ਦੋ ਵਾਰ ਪਾਕਿਸਤਾਨ ਦੀ ਯਾਤਰਾ ਕਰ ਚੁੱਕੇ ਹਨ।

 

 

ਪਿਛਲੇ ਸਾਲ ਪ੍ਰਿੰਸ ਵਿਲੀਅਮ ਨੇ ਇਜ਼ਰਾਇਲ ਤੇ ਫ਼ਲਸਤੀਨ ਦਾ ਦੌਰਾ ਕੀਤਾ ਸੀ। ਉਹ ਇਜ਼ਰਾਇਲ ਤੇ ਫ਼ਲਸਤੀਨ ਦਾ ਦੌਰਾ ਕਰਨ ਵਾਲੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪਹਿਲੇ ਮੈਂਬਰ ਸਨ। ਇਸ ਦੌਰਾਨ ਉਨ੍ਹਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨਾਲ ਵੀ ਮੁਲਾਕਾਤ ਕੀਤੀ ਸੀ।

 

 

ਉਹ ਫ਼ਲਸਤੀਨ ਵੀ ਗਏ ਤੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਵੀ ਮਿਲੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Britain Prince William and Kate Middleton may cancel Pak visit due to it