ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ਦੀ ਮਹਾਰਾਣੀ ਨੇ ਬ੍ਰੈਕਜਿਟ ਬਿੱਲ ਨੂੰ ਦਿੱਤੀ ਮਨਜ਼ੂਰੀ, 31 ਜਨਵਰੀ ਨੂੰ ਬਣੇਗਾ ਕਾਨੂੰਨ 

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ 2 ਨੇ ਬ੍ਰਿਟਿਸ਼ ਸਰਕਾਰ ਦੇ ਬ੍ਰੈਕਜਿਟ ਕਾਨੂੰਨ ਨੂੰ ਵੀਰਵਾਰ (23 ਜਨਵਰੀ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਸਾਲ ਨਵੰਬਰ ਵਿੱਚ ਬਰਸੇਲਜ ਵਿੱਚ ਜਾਨਸਨ ਨੇ ਬ੍ਰਿਟੇਨ ਦੇ ਯੂਰਪੀਅਨ ਸੰਘ ਤੋਂ ਹਟਣ ਦੇ ਸਮਝੌਤੇ ਸਬੰਧੀ ਬਿੱਲ ਪਾਸ ਕਰਵਾਇਆ ਸੀ। ਇਹ ਬਿੱਲ 31 ਜਨਵਰੀ ਦੀ ਆਖ਼ਰੀ ਤਰੀਕ ਵਿੱਚ ਕਾਨੂੰਨ ਬਣ ਜਾਵੇਗਾ। ਬਿੱਲ ਵੱਖ-ਵੱਖ ਸੰਸਦੀ ਪ੍ਰਕਿਰਿਆਵਾਂ ਤੋਂ ਅੱਗੇ ਵੱਧ ਚੁੱਕਿਆ ਹੈ।

 

 

 

ਬ੍ਰਿਟੇਨ ਸਰਕਾਰ ਨੇ 31 ਜਨਵਰੀ ਨੂੰ ਯੂਰਪੀਅਨ ਸੰਘ ਤੋਂ ਬ੍ਰਿਟੇਨ ਦੇ ਵੱਖਰੇ ਹੋਣ (ਬ੍ਰੈਕਜਿਟ ਦਿਵਸ) ਦੀ ਸਰਕਾਰੀ ਯੋਜਨਾ ਦੀ ਪੁਸ਼ਟੀ ਪਹਿਲਾਂ ਹੀ ਕਰ ਦਿੱਤੀ ਹੈ। ਯੋਜਨਾ ਦੇ ਅਧੀਨ 10 ਡਾਉਨਿੰਗ ਸਟ੍ਰੀਟ ਨੂੰ ਪ੍ਰਕਾਸ਼ਮਾਨ ਕਰਕੇ ਇੱਕ ਵਿਸ਼ਾਲ ਘੜੀ ਰਾਹੀਂ ਬ੍ਰੈਕਜਿਟ ਲਈ ਉਲਟੀ ਗਿਣਤੀ ਸ਼ੁਰੂ ਹੋਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਸਥਾਨਕ ਸਮੇਂ ਅਨੁਸਾਰ ਰਾਤ ਦੇ 11 ਵਜੇ ਅਧਿਕਾਰਤ ਤੌਰ ਉੱਤੇ ਯੂਰਪੀਅਨ ਯੂਨੀਅਨ ਤੋਂ ਵੱਖਰੇ ਹੋਣ ਤੋਂ ਪਹਿਲਾਂ ਪਹਿਲੇ ਦੇਸ਼ ਨੂੰ ਸੰਬੋਧਨ ਕਰਨਗੇ।

 

ਇਸ ਸੰਬੋਧਨ ਤੋਂ ਪਹਿਲਾਂ, ਉਹ ਉੱਤਰੀ ਇੰਗਲੈਂਡ ਵਿੱਚ ਕੈਬਿਨੇਟ ਦੀ ਇਕ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਸਮੇਤ ਬ੍ਰਿਟੇਨ ਦੇ ਸਾਰੇ ਹਿੱਸਿਆਂ ਲਈ ਏਕਤਾ ਦੇ ਸੰਦੇਸ਼ ਵਜੋਂ ਕਰਨਗੇ। 

 

ਡਾਉਨਿੰਗ ਸਟ੍ਰੀਟ ਨੇ ਸ਼ਨਿੱਚਰਵਾਰ (18 ਜਨਵਰੀ) ਨੂੰ ਇੱਕ ਬਿਆਨ ਵਿੱਚ ਕਿਹਾ ਕਿ 31 ਜਨਵਰੀ ਸਾਡੇ ਇਤਿਹਾਸ ਦਾ ਇੱਕ ਮਹੱਤਵਪੂਰਨ ਪਲ ਹੈ। ਬ੍ਰਿਟੇਨ ਇਸ ਦਿਨ ਯੂਰਪੀਅਨ ਸੰਘ ਤੋਂ ਵੱਖ ਹੋ ਜਾਵੇਗਾ ਅਤੇ ਮੁੜ ਸੁਤੰਤਰ ਹੋ ਜਾਵੇਗਾ। ਸਰਕਾਰ ਇਸ ਪਲਾਂ ਨੂੰ ਦੂਰੀਆਂ ਖ਼ਤਮ ਕਰਨ, ਫਿਰਕਿਆਂ ਨੂੰ ਮੁੜ ਇਕਜੁਟ ਕਰਨ ਅਤੇ ਅਗਲੇ ਦਹਾਕੇ ਲਈ ਦੇਸ਼ ਨੂੰ ਤਿਆਰ ਕਰਨ ਵੱਲ ਅੱਗੇ ਵਧਣ ਲਈ ਵਰਤਣਾ ਚਾਹੁੰਦੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Britain Queen Elizabeth II approves government Brexit bill