ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਵਾਯੂ ਐਮਰਜੈਂਸੀ ਐਲਾਨਣ ਵਾਲਾ ਪਹਿਲਾ ਦੇਸ਼ ਬਣਿਆ ਬਰਤਾਨੀਆ

ਬਰਤਾਨੀਆ ਦੁਨੀਆ ਚ ਜਲਵਾਯੂ ਐਮਰਜੈਂਸੀ ਐਲਾਨਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਇਸ ਲੜੀ ਚ ਬੁੱਧਵਾਰ ਨੂੰ ਬਰਤਾਨਵੀ ਸੰਸਦ ਮੈਂਬਰ ਚ ਲੇਬਰ ਪਾਰਟੀ ਨੇ ਅਸਲ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਨੇ ਟਵੀਟ ਕੀਤਾ – ਲੇਬਰ ਪਾਰਟੀ ਦੇ ਦਬਾਅ ਕਾਰਨ ਬਰਤਾਨੀਆ ਵਾਤਾਵਰਣ ਅਤੇ ਜਲਵਾਯੂ ਨੂੰ ਲੈ ਕੇ ਐਮਰਜੈਂਸੀ ਐਲਾਨਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ।

 

ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੀਨ ਨੇ ਕਿਹਾ, ਜਲਵਾਯੂ ਬਦਲਾਅ ਤੋਂ ਨਜਿੱਠਣ ਲਈ ਅਸਲ ਚ ਕੰਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਦੇ ਇਸ ਕਦਮ ਮਗਰੋਂ ਦੁਨੀਆ ਭਰ ਚ ਸੰਸਦ ਮੈਂਬਰ ਅਤੇ ਸਰਕਾਰਾਂ ਇਸ ਦਿਸ਼ਾਂ ਚ ਗੰਭੀਰਤਾ ਨਾਲ ਕੰਮ ਕਰਨਗੀ।

 

ਜਲਵਾਯੂ ਚ ਸੁਧਾਰ ਲਈ ਚੁੱਕੇ ਜਾਣ ਵਾਲੇ ਅਹਿਮ ਕਦਮ

 

ਸਰਕਾਰ ਨੂੰ ਕਾਰਬਨ ਪੈਦਾ ਕਰਨ ਵਾਲੀ ਨੀਤੀਆਂ ਨੂੰ 0 ਕਰਨਾ ਹੋਵੇਗਾ ਤੇ ਟੀਚੇ ਨੂੰ 2050 ਤਕ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।

 

ਸਰਕਾਰ ਨੂੰ ਅਜਿਹੀ ਵਿਵਸਥਾ ਲਿਆਉਣੀ ਹੋਵੇਗੀ ਕਿ 2035 ਤਕ ਆਉਣ ਵਾਲੀ ਹਰੇਕ ਕਾਰ ਜਾਂ ਵਾਹਨ ਇਲੈਕਟ੍ਰਿਕ ਹੋਵੋ।

 

ਖੇਤੀਬਾੜੀ ਸਬੰਧੀ ਨੀਤੀਆਂ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ।

 

ਜੰਗਲੀ ਖੇਤਰਾਂ ਚ ਵਾਧਾ ਕਰਨਾ ਹੋਵੇਗਾ, 2050 ਤਕ ਜੰਗਲਾਂ ਨੂੰ 13 ਫੀਸਦ ਤੋਂ 17 ਫੀਸਦ ਤਕ ਵਧਾਉਣਾ ਹੋਵੇਗਾ।

 

ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਕਦਮ ਚੁੱਕੇ ਜਾਣ ਦੀ ਲੋੜ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Britain UK Becomes First Parliament To Declare Climate Emergency