ਅਗਲੀ ਕਹਾਣੀ

ਨਵਵਿਆਹੇ ਜੋੜੇ ਨੇ ਸ਼ਰਾਬ ਦੇ ਨਸ਼ੇ `ਚ ਲਿਆ ਅਜਿਹਾ ਫੈਸਲਾ, ਲੋਕਾਂ ਨੇ ਕਿਹਾ ਮੂਰਖ

ਨਵਵਿਆਹੇ ਜੋੜੇ ਨੇ ਸ਼ਰਾਬ ਦੇ ਨਸ਼ੇ `ਚ ਲਿਆ ਅਜਿਹਾ ਫੈਸਲਾ, ਲੋਕਾਂ ਨੇ ਕਿਹਾ ਮੂਰਖ

ਸ਼ਰਾਬ ਦੇ ਨਸ਼ੇ `ਚ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦੇ ਹੋਏ ਸ਼ਰਾਬੀ ਨੂੰ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਪ੍ਰੰਤੂ ਸ਼ਾਇਦ ਹੀ ਕਦੇ ਇਹ ਸੁਣਿਆ ਹੋਵੇ ਕਿ ਕਿਸੇ ਨੇ ਨਸ਼ੇ `ਚ ਟੱਲੀ ਹੋ ਕੇ ਪੂਰੇ ਦਾ ਪੂਰਾ ਹੋਟਲ ਹੀ ਖਰੀਦ ਲਿਆ ਹੋਵੇ।


ਅਜਿਹੀ ਹੀ ਘਟਨਾ ਹੋਈ ਸ੍ਰੀਲੰਕਾ `ਚ ਜਿੱਥੇ ਇਕ ਨਵ ਵਿਆਹਾ ਬ੍ਰਿਟਿਸ਼ ਜੋੜਾ ਗਿੰਨਾ ਲਾਨੀਸ ਅਤੇ ਮਾਰਕ ਲੀ ਹਨੀਮੂਨ ਮਨਾਉਣ ਲਈ ਆਏ ਸਨ। ਇਹ ਦੋਵੇਂ ਜਿਸ ਹੋਟਲ `ਚ ਰੁੱਕੇ ਸਨ, ਉਥੇ ਪਹਿਲੀ ਰਾਤ ਉਨ੍ਹਾਂ ਕਰੀਬ 12 ਪੈਗ ਰਮ ਪੀ ਲਈ। ਇੰਨਾਂ ਹੀ ਨਹੀਂ ਨਸ਼ੇ `ਚ ਟੱਲੀ ਹੋਕੇ ਉਸੇ ਹੋਟਲ ਨੂੰ ਖਰੀਦਣ ਦਾ ਮਨ ਬਣਾ ਲਿਆ, ਜਿਸ `ਚ ਉਹ ਠਹਿਰੇ ਸਨ।


ਬ੍ਰਿਟਿਸ਼ ਅਖਬਾਰ ਮਿਰਰ `ਚ ਛਪੀ ਖ਼ਬਰ ਮੁਤਾਬਕ ਸ੍ਰੀਲੰਕਾ ਦੇ ਤਾਂਗਾਲੇ `ਚ ਗਿੰਨਾ ਅਤੇ ਮਾਰਕ ਨੂੰ ਪਤਾ ਚਲਿਆ ਕਿ ਜਿਸ ਹੋਟਲ `ਚ ਉਹ ਠਹਿਰੇ ਹੋਏ ਹਨ, ਉਸਦੀ ਲੀਜ ਛੇਤੀ ਹੀ ਪੂਰੀ ਹੋਣ ਵਾਲੀ ਹੈ। ਇਸ ਤੋਂ ਬਾਅਦ ਉਨ੍ਹਾਂ ਇਸ ਹੋਟਲ ਨੂੰ ਲੀਜ `ਤੇ ਲੈਣ ਦਾ ਫੈਸਲਾ ਕੀਤਾ। ਨਸ਼ੇ `ਚ ਹੀ ਦੋਵਾਂ ਨੇ ਹਿਸਾਬ ਲਵਾਉਣਾ ਸ਼ੁਰੂ ਕੀਤਾ ਅਤੇ ਇਕ ਬਿਜਨੈਸ ਪਲਾਨ ਵੀ ਬਣਾ ਲਿਆ। ਫਿਰ ਦੋਵਾਂ ਨੇ ਹੋਟਲ ਮਾਲਕ ਨੂੰ ਇਸ ਹੋਟਲ ਬਦਲੇ 30000 ਪੌਂਡ ਭਾਵ ਕਰੀਬ 29 ਲੱਖ ਰੁਪਏ ਦਾ ਆਫਰ ਦਿੱਤਾ, ਜਿਸ ਨੂੰ ਹੋਟਲ ਮਾਲਕ ਨੇ ਸਵੀਕਾਰ ਵੀ ਕਰ ਲਿਆ। ਇਸ ਤੋਂ ਬਾਅਦ 15 ਹਜ਼ਾਰ ਪੌਂਡ ਪਹਿਲੇ ਸਾਲ ਅਤੇ ਬਾਕੀ 15 ਹਜ਼ਾਰ ਪੌਂਡ ਦੂਜੇ ਸਾਲ ਦੇਣ ਦੀ ਗੱਲ ਕਹੀ ਅਤੇ ਡੀਲ ਫਿਕਸ ਹੋਈ।


ਜੋੜੇ ਮੁਤਾਬਕ ਜਦੋਂ ਉਹ ਬ੍ਰਿਟੇਨ ਵਾਪਸ ਗਏ ਤਾਂ ਘਰ ਵਾਲਿਆਂ ਅਤੇ ਦੋਸਤਾਂ ਨੇ ਦੋਵਾਂ ਨੂੰ ਮੂਰਖ ਕਿਹਾ ਅਤੇ ਹੋਟਲ ਖਰੀਦਣ ਦੇ ਫੈਸਲੇ ਨੂੰ ਗਲਤ ਦੱਸਿਆ। ਹਾਲਾਂਕਿ ਜੋੜੇ ਨੇ ਯੂਕੇ `ਚ ਰਹਿਕੇ ਸ੍ਰੀਲੰਕਾ `ਚ ਹੋਟਲ ਚਲਾਉਣ ਦੇ ਫੈਸਲੇ ਨੂੰ ਨਹੀਂ ਬਦਲਿਆ ਅਤੇ ਇਸ ਨੂੰ ਜਾਰੀ ਰੱਖਿਆ। ਆਧਿਕਾਰਿਕ ਤੌਰ `ਤੇ ਇਸ ਸਾਲ ਜੁਲਾਈ `ਚ ਗਿੰਨਾ ਅਤੇ ਮਾਰਕ ਇਸ ਹੋਟਲ ਦੇ ਮਾਲਕ ਹੋ ਚੁੱਕੇ ਹਨ ਅਤੇ ਦੋਵਾਂ ਨੇ ਇਸ ਹੋਟਲ ਦਾ ਨਾਮ ਬਦਲਕੇ ਲਕੀ ਬੀਚ ਤੰਗਾਲੇ ਰੱਖ ਲਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:british couple high on rum buys honeymoon hotel