ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ਼ ਸਰਕਾਰ ਕਸ਼ਮੀਰ ਮੁੱਦੇ 'ਤੇ ਹੋਈ ਸਖਤ, ਕਿਹਾ ਨਹੀਂ ਕਰਾਂਗੇ ਬਰਦਾਸ਼ਤ

ਇੰਗਲੈਂਡ ਚ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਮੁੱਦੇ 'ਤੇ ਰੋਸ ਪ੍ਰਦਰਸ਼ਨ ਪ੍ਰਗਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵਿਰੋਧ ਪ੍ਰਦਰਸ਼ਨ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਕੀਤੇ ਜਾਣੇ ਹਨ। ਅਜਿਹੀ ਸਥਿਤੀ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਇਸ ਪ੍ਰਦਰਸ਼ਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਦੱਸ ਦੇਈਏ ਕਿ ਇਹ ਪ੍ਰਦਰਸ਼ਨ ਕਸ਼ਮੀਰ ਚ ਅੱਤਵਾਦ ਅਤੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਲੋਕਾਂ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ਚ ਖਾਲਿਸਤਾਨ ਸਮਰਥਤ ਲੋਕਾਂ ਦਾ ਸਮਰਥਨ ਵੀ ਪ੍ਰਾਪਤ ਹੈ। ਭਾਰਤ ਨੇ ਇਸ ਮਾਮਲੇ ’ਤੇ ਲਿਖਤੀ ਰੂਪ ਚ ਇਤਰਾਜ਼ ਜਤਾਇਆ ਹੈ।

 

ਜਾਣਕਾਰੀ ਮੁਤਾਬਕ 27 ਅਕਤੂਬਰ 2019 ਨੂੰ ਦਿਨ ਭਰ ਰੋਸ ਮਾਰਚ ਡਾਊਨਿੰਗ ਸਟ੍ਰੀਟ ਤੋਂ ਸ਼ੁਰੂ ਹੋ ਕੇ ਇੰਡੀਆ ਹਾਊਸ ਦੇ ਬਾਹਰ ਖ਼ਤਮ ਹੋਵੇਗਾ। ਲਗਭਗ 10,000 ਲੋਕਾਂ ਦੇ ਇਸ ਮਾਰਚ ਦੇ ਮੱਦੇਨਜ਼ਰ ਸਕਾਟਲੈਂਡ ਯਾਰਡ ਵਿਖੇ ਸਖ਼ਤ ਪੁਲਿਸ ਦਾ ਪ੍ਰਬੰਧ ਕੀਤਾ ਗਿਆ ਹੈ।

 

ਨਵੀਂ ਦਿੱਲੀ ਨੇ ਬ੍ਰਿਟਿਸ਼ ਅਧਿਕਾਰੀਆਂ ਕੋਲ ਇਹ ਮੁੱਦਾ ਚੁੱਕਿਆ ਹੈ। ਇਸ ਮਾਮਲੇ ਚ ਭਾਰਤ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੋਰਿਸ ਜੌਹਨਸਨ ਨਾਲ ਗੱਲਬਾਤ ਚ ਹਿੰਸਾ ਅਤੇ ਤੋੜ-ਫੋੜ ਬਾਰੇ ਚਿੰਤਾ ਪ੍ਰਗਟ ਪ੍ਰਗਟਾਈ ਸੀ।

 

ਇਸ ਗੱਲਬਾਤ ਚ ਜੌਹਨਸਨ ਨੇ ਵੀ ਇਸ ਘਟਨਾ ਲਈ ਅਫਸੋਸ ਜ਼ਾਹਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਵਿਚ ਸੁਰੱਖਿਆ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ਚ ਹੋਏ ਵਿਰੋਧ ਪ੍ਰਦਰਸ਼ਨ ਭਾਰਤ ਲਈ ਚਿੰਤਾ ਦਾ ਵਿਸ਼ਾ ਸਨ ਕਿਉਂਕਿ ਉਸ ਸਮੇਂ ਪ੍ਰਦਰਸ਼ਨਕਾਰੀ ਭਾਰਤੀ ਹਾਈ ਕਮਿਸ਼ਨ ਦੇ ਨੇੜੇ ਆ ਗਏ ਸਨ ਤੇ ਉਨ੍ਹਾਂ ਨੇ ਹਾਈ ਕਮਿਸ਼ਨ ’ਤੇ ਟਮਾਟਰ ਅਤੇ ਅੰਡੇ ਸੁੱਟੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British government will not tolerate any demonstration on Kashmir issue: Boris Johnson