ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਅਮਰੀਕਾ ’ਚ ਲੈ ਸਕਦੈ 22 ਲੱਖ ਤੇ UK ’ਚ 5 ਲੱਖ ਜਾਨਾਂ: ਬ੍ਰਿਟਿਸ਼ ਰਿਪੋਰਟ

ਕੋਰੋਨਾ ਅਮਰੀਕਾ ’ਚ ਲੈ ਸਕਦੈ 22 ਲੱਖ ਤੇ UK ’ਚ 5 ਲੱਖ ਜਾਨਾਂ: ਬ੍ਰਿਟਿਸ਼ ਰਿਪੋਰਟ

ਚੀਨ ਤੋਂ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਦੀ ਦਹਿਸ਼ਤ ਹੁਣ ਪੂਰੀ ਦੁਨੀਆ ’ਚ ਵਿਖਾਈ ਦੇ ਰਹੀ ਹੈ ਅਤੇ ਕਰੋੜਾਂ ਲੋਕਾਂ ਨੂੰ ਆਪੋ–ਆਪਣੇ ਘਰਾਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਸਮੁੱਚੇ ਦੇਸ਼ ਨੂੰ ਪੂਰੀ ਤਰ੍ਹਾਂ ਬੰਦ (ਲਾੱਕਡਾਊਨ) ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਮਰੀਕਾ ’ਚ ਵੀ ਕੈਲੀਫ਼ੋਰਨੀਆ ਸਮੇਤ ਕਈ ਹਿੱਸੇ ਲਾੱਕ–ਡਾਊਨ ਕਰ ਦਿੱਤੇ ਗਏ ਹਨ।

 

 

ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਲਾੱਕ–ਡਾਊਨ ਪਿੱਛੇ ਇੱਕ ਬ੍ਰਿਟਿਸ਼ ਖੋਜੀ ਰਿਪੋਰਟ ਹੈ, ਜਿਸ ਵਿੱਚ ਕੁਝ ਹਿਲਾ ਕੇ ਰੱਖ ਦੇਣ ਵਾਲੇ ਅਨੁਮਾਨ ਲਾਏ ਗਏ ਹਨ। ਇਸ ਰਿਪੋਰਟ ਦੇ ਅਨੁਮਾਨ ਮੁਤਾਬਕ ਜੇ ਕੋਰੋਨਾ ਵਾਇਰਸ ਉੱਤੇ ਕਾਬੂ ਨਾ ਪਾਇਆ ਗਿਆ ਤੇ ਇਸ ਦਾ ਫੈਲਣਾ ਇੰਝ ਹੀ ਤੇਜ਼ ਰਫ਼ਤਾਰ ਨਾਲ ਜਾਰੀ ਰਿਹਾ, ਤਾਂ ਇੰਗਲੈਂਡ ’ਚ 5 ਲੱਖ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ।

 

 

ਅਮਰੀਕਾ ਲਈ ਵੀ ਇਸ ਰਿਪੋਰਟ ’ਚ ਅਨੁਮਾਨ ਲਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਕੋਰੋਨਾ ਵਾਇਰਸ ਦੇ ਫੈਲਣ ਨਾਲ 22 ਲੱਖੀ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ। ਇਸ ਰਿਪੋਰਟ ’ਚ ਇੱਕ ਤਰ੍ਹਾਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਸਮੇਂ ਸਿਰ ਇਸ ਵਾਇਰਸ ਉੱਤੇ ਕਾਬੂ ਨਾ ਪਾਇਆ ਗਿਆ, ਤਾਂ ਦੋਵੇਂ ਦੇਸ਼ਾਂ ਦੀ ਹਾਲਤ ਭਿਆਨਕ ਹੋ ਸਕਦੀ ਹੈ।

 

 

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਸਾਹਮਣੇ ਆਉਣ ਦੇ ਬਾਅਦ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਨਾਲ ਨਿਪਟਣ ਲਈ ਸਖ਼ਤ ਕਦਮ ਚੁੱਕੇ ਹਨ ਤੇ ਸਮੁੱਚੇ ਦੇਸ਼ ’ਚ ਲਾੱਕ–ਡਾਊਨ ਦਾ ਐਲਾਨ ਕੀਤਾ ਹੈ।

 

 

ਇਸੇ ਰਿਪੋਰਟ ਮੁਤਾਬਕ ਦੁਨੀਆ ਦੀ 81 ਫ਼ੀ ਸਦੀ ਆਬਾਦੀ ਇਸ ਇਸ ਵਾਇਰਸ ਤੋਂ ਪ੍ਰਭਾਵਿਤ ਹੋਵੇਗੀ – ਕੋਈ ਘੱਟ ਹੋ ਸਕਦਾ ਹੈ ਤੇ ਕੋਈ ਵੱਧ।

 

 

ਇੰਪੀਰੀਅਲ ਕਾਲਜ ਬ੍ਰਿਟੇਨ ਦੀ ਸਰਕਾਰ ਨੂੰ ਪਿਛਲੀਆਂ ਮਹਾਂਮਾਰੀਆਂ ਨੂੰ ਲੈ ਕੇ ਵੀ ਸਲਾਹ ਦੇ ਚੁੱਕਾ ਹੈ; ਜਿਨ੍ਹਾਂ ਵਿੱਚ ਸਾਰਸ, ਏਵੀਅਨ ਫ਼ਲੂ ਤੇ ਸਵਾਈਨ ਫ਼ਲੂ ਸ਼ਾਮਲ ਹਨ। ਇੰਪੀਰੀਅਲ ਦੀ ਇਸ ਰਿਪੋਰਟ ਦੀ ਅਗਵਾਈ ਪ੍ਰੋਫ਼ੈਸਰ ਨੀਲ ਫ਼ਰਗੂਸਨ ਨੇ ਕੀਤੀ ਹੈ; ਜਿਨ੍ਹਾਂ ਨਾਲ ਵਿਸ਼ਵ ਸਿਹਤ ਸੰਗਠਨ ਤੇ 50 ਵਿਗਿਆਨੀਆਂ ਦੀ ਪੂਰੀ ਇੱਕ ਟੀਮ ਹੈ।

 

 

ਪ੍ਰੋ. ਫ਼ਰਗੂਸਨ ਮੁਤਾਬਕ ਇਹ ਰਿਪੋਰਟ ਇਟਲੀ ’ਚ ਕੋਰੋਨਾ ਵਾਇਰਸ ਨਾਲ ਜੁੜੇ ਤਾਜ਼ਾ ਅੰਕੜਿਆਂ ਦੀ ਤੁਲਨਾ ਦੇ ਆਧਾਰ ਉੱਤੇ ਇਸ ਨਤੀਜੇ ’ਤੇ ਪੁੱਜੀ ਹੈ ਕਿ ਇਟਲੀ ’ਚ ਇਸ ਵਾਇਰਸ ਕਾਰਨ ਹਾਲਾਤ ਹੁਣ ਚੀਨ ਤੋਂ ਵੀ ਬਦਤਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British Report Says Corona may take 22 lakh lives in US and 5 lakh in UK