ਬ੍ਰਿਟਿਸ਼ ਵਿਗਿਆਨੀਆਂ ਨੇ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਜਾਂ ਕਲੋਰੋਕਵੀਨ ਦੇ ਚੱਲ ਰਹੇ ਪ੍ਰੀਖਣ ਨੂੰ ਸ਼ੁੱਕਰਵਾਰ ਨੂੰ ਰੋਕ ਦਿੱਤਾ। ਦੱਸ ਦੇਈਏ ਕਿ ਇਹ ਦਵਾਈ ਉਦੋਂ ਅਚਾਨਕ ਦੁਨੀਆਂ ਭਰ 'ਚ ਸੁਰਖੀਆਂ ਵਿੱਚ ਆ ਗਈ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਦੀ ਮੰਗ ਕੀਤੀ ਸੀ। ਹਾਲਾਂਕਿ ਬ੍ਰਿਟਿਸ਼ ਵਿਗਿਆਨੀਆਂ ਨੇ ਇਸ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਬੇਕਾਰ ਦੱਸਿਆ ਹੈ।
ਆਕਸਫ਼ੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰਿਕਵਰੀ ਟੈਸਟ ਦੇ ਸਹਿ ਮੁਖੀ ਮਾਰਟਿਨ ਲੈਂਡਰੇ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਕੋਵਿਡ-19 ਦਾ ਇਲਾਜ ਨਹੀਂ ਹੈ। ਇਹ ਕੰਮ ਨਹੀਂ ਕਰਦਾ। ਇਸ ਨਤੀਜੇ ਨੂੰ ਦੁਨੀਆਂ ਭਰ 'ਚ ਮੈਡੀਕਲ ਖੇਤਰ 'ਚ ਬਦਲਣਾ ਚਾਹੀਦਾ ਹੈ। ਅਸੀਂ ਹੁਣ ਅਜਿਹੀ ਦਵਾਈ ਦੀ ਵਰਤੋਂ ਬੰਦ ਕਰ ਸਕਦੇ ਹਾਂ ਜੋ ਬੇਕਾਰ ਹੈ।"
ਹਾਈਡ੍ਰੋਕਸੀਕਲੋਰੋਕਵੀਨ ਸਬੰਧੀ ਪਹਿਲਾਂ ਵੀ ਚੁੱਕੇ ਗਏ ਸਨ ਸਵਾਲ
ਇਸ ਤੋਂ ਪਹਿਲਾਂ ਮਿਨੀਸੋਟਾ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਦੀ ਵੱਲੋਂ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ 'ਤੇ ਇਸ ਦਵਾਈ ਦਾ ਟੈਸਟ ਕਰਨ ਤੋਂ ਬਾਅਦ ਇਸ ਨੂੰ ਕੋਰੋਨਾ ਦੇ ਇਲਾਜ ਵਿੱਚ ਬੇਕਾਰ ਕਰਾਰ ਦਿੱਤਾ ਗਿਆ ਸੀ। ਦਰਅਸਲ 821 ਵਿਅਕਤੀਆਂ 'ਤੇ ਜਾਂਚ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇਹ ਦਵਾਈ ਕੋਰੋਨਾ ਨੂੰ ਹਰਾਉਣ ਲਈ ਪ੍ਰਭਾਵਸ਼ਾਲੀ ਨਹੀਂ ਹੈ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਤ ਖੋਜ ਨੇ ਕਿਹਾ ਹੈ ਕਿ ਇਸ ਦਵਾਈ ਦਾ ਸਰੀਰ ਉੱਤੇ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਪਰ ਇਸ ਦੇ 40% ਮਾੜੇ ਪ੍ਰਭਾਵ ਸਰੀਰ 'ਤੇ ਦੇਖੇ ਗਏ ਹਨ। ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਢਿੱਡ ਦੀਆਂ ਬਿਮਾਰੀਆਂ ਨਾਲ ਸਬੰਧਤ ਸਨ।
ਟ੍ਰਾਇਲ ਦੁਬਾਰਾ ਸ਼ੁਰੂ ਹੋਇਆ
ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਦੁਬਾਰਾ ਪ੍ਰੀਖਣ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਭਾਰਤ 'ਚ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਸੀ।
WHO ਨੇ ਟੈਸਟ ਰੱਦ ਕਰ ਦਿੱਤਾ ਸੀ
ਇਸ ਤੋਂ ਪਹਿਲਾਂ ਡਬਲਿਯੂਐਚਓ ਨੇ ਸੁਰੱਖਿਆ ਕਾਰਨਾਂ ਕਰਕੇ ਕੋਵਿਡ-19 ਦੇ ਇਲਾਜ ਲਈ ਇਕ ਸੰਭਾਵਤ ਦਵਾਈ ਦੀ ਟੈਸਟ ਵਿੱਚੋਂ ਐਚਸੀਕਿਊ (ਹਾਈਡ੍ਰੋਕਸੀਕਲੋਰੋਕਵੀਨ) ਦਾ ਪ੍ਰੀਖਣ ਰੱਦ ਕਰ ਦਿੱਤਾ ਸੀ।