ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ਼ ਸਿੱਖ ਪ੍ਰਾਪਰਟੀ ਕਾਰੋਬਾਰੀ ਦੀ ਪਹਿਲ, ਪਾਕਿ ‘ਚ ਗੁਰਦੁਆਰਿਆਂ ਲਈ ਬਣਾਈ ਟਰੱਸਟ ਦੀ ਯੋਜਨਾ


ਯੂਕੇ ਵਿਚ ਇਕ ਸਿੱਖ ਜਾਇਦਾਦ ਕਾਰੋਬਾਰੀ ਪਾਕਿਸਤਾਨ ਵਿਚ ਧਾਰਮਿਕ ਸੈਰ-ਸਪਾਟਾ ਅਤੇ ਕਰਤਾਰਪੁਰ ਲਾਂਘੇ ਰਾਹੀਂ ਪ੍ਰਾਜੈਕਟਾਂ ਦੀ ਰਾਖੀ ਲਈ ਪਾਕਿਸਤਾਨ ਵਿਚ ਗੁਰਦੁਆਰਿਆਂ ਦਾ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

 

ਲੰਦਨ ਸਥਿਤ ਬੀ ਐਂਡ ਐਸ ਪ੍ਰਾਪਰਟੀ ਦੇ ਸੰਸਥਾਪਕ ਪੀਟਰ ਵਿਰਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਰਦੀ ਫਾਊਂਡੇਸ਼ਨ ਅਤੇ ਸੰਸਾਰ ਭਰ ਦੇ ਕਾਰੋਬਾਰੀਆਂ ਤੋਂ ਟਰੱਸਟ ਲਈ ਕਰੀਬ 50 ਕਰੋੜ ਪਾਊਂਡ ਇਕੱਠੇ ਕਰ ਲੈਣ ਦੀ ਉਮੀਦ ਹੈ। ਟਰੱਸਟ ਦਾ ਨਾਂ ਗੁਰੂ ਨਾਨਕ ਦੇ ਨਾਂ 'ਤੇ ਰੱਖਿਆ ਜਾਵੇਗਾ।

 

ਵਰਦੀ ਨੇ ਕਿਹਾ ਕਿ ਸੇਵਾ ਕਰਨ ਦਾ ਇਹ ਮੌਕਾ ਪਾ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗਾ। ਇਹ ਪ੍ਰਾਜੈਕਟ ਉੱਤੇ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨਾਲ ਇੱਕ ਵਫ਼ਦ ਮੁਲਾਕਾਤ ਕਰੇਗਾ ਜਿਸ ਨਾਲ ਯੋਜਨਾਵਾਂ ਨੂੰ ਅੱਗੇ ਵਧਾਇਆ ਜਾ ਸਕੇਗਾ।

 

ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ-ਪਾਕਿ ਵਿਚਕਾਰ ਸਿਆਸੀ ਤਣਾਅ ਇਕ ਅੜਿੱਕਾ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪੂਰੀ ਤਰ੍ਹਾਂ ਧਾਰਮਿਕ ਪਹਿਲ ਹੈ ਅਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਧਰਮ ਨੂੰ ਰਾਜਨੀਤੀ ਨਾਲ ਜੋੜੀਏ। ਸਿੱਖਾਂ ਦੇ ਕਈ ਪ੍ਰਮੁੱਖ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਹਨ ਅਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਲਈ ਅਸੀਂ ਇਕੱਠੇ ਬੈਠੀਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: British Sikh property tycoon plans trust for gurdwaras in Pakistan