ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰੂਨੇਈ ਦੇ ਸੁਲਤਾਨ ਨੇ ਆਕਸਫੋਰਡ ਦੀ ਆਨਰੇਰੀ ਡਿਗਰੀ ਮੋੜੀ

ਬਰੂਨੇਈ ਦੇ ਸੁਲਤਾਨ ਨੇ ਆਕਸਫੋਰਡ ਦੀ ਆਨਰੇਰੀ ਡਿਗਰੀ ਮੋੜੀ

ਬਰੂਨੇਈ ਦੇ ਸੁਲਤਾਨ ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਆਨਰੇਰੀ ਡਿਗਰੀ ਵਾਪਸ ਕਰ ਦਿੱਤੀ। ਬਰੂਨੇਈ ਦੇ ਵਿਵਾਦਤ ਐਲਜੀਬੀਟੀ ਵਿਰੋਧ ਕਾਨੂੰਨ ਉਤੇ ਯੂਨੀਵਰਸਿਟੀ ਵੱਲੋਂ ਪ੍ਰਗਟਾਏ ਜਾਣ ਬਾਅਦ ਉਨ੍ਹਾਂ ਨੂੰ ਡਿਗਰੀ ਵਾਪਸ ਕੀਤੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ, ਯੂਨੀਵਰਸਿਟੀ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਕਾਨੂੰਨ ਬਾਰੇ ਮੈਂ ਚਿੰਤਾ ਪ੍ਰਗਟਾਏ ਜਾਣ ਬਾਅਦ ਉਸਨੇ ਇਸਦੀ ਸਮੀਖਿਆ ਕੀਤੀ ਹੈ।

 

ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਬਾਰੇ ਸੁਲਤਾਨ ਨੂੰ ਬੀਤੇ ਮਹੀਨੇ ਲਿਖਿਆ ਗਿਆ ਸੀ ਅਤੇ ਹੁਣ ਦੱਸਿਆ ਗਿਆ ਹੈ ਕਿ ਸੁਲਤਾਨ ਹਸਸਾਨਾਲ ਬੋਲਕੀਆ ਆਪਣੀ ਡਿਗਰੀ ਵਾਪਸ ਕਰ ਰਹੇ ਹਨ। ਸੁਲਤਾਨ ਨੂੰ ਇਹ ਡਿਗਰੀ 1993 ਵਿਚ ਦਿੱਤੀ ਗਈ ਸੀ। ਬੀਤੇ ਅਪ੍ਰੈਲ ਮਹੀਨੇ ਵਿਚ 1,18,500 ਲੋਕਾਂ ਨੇ ਇਕ ਪਟੀਸ਼ਨ ਉਤੇ ਦਸਤਖਤ ਕਰਕੇ ਇਸ ਆਨਰੇਰੀ ਕਾਨੂੰਨੀ ਡਿਗਰੀ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

 

ਆਕਸਫੋਰਡ ਸਾਂਸਦ ਲਾਅਲਾ ਮੋਰਾਨ ਨੇ ਵੀ ਯੂਨੀਵਰਸਿਟੀ ਨੂੰ ਕਿਹਾ ਸੀ ਕਿ ਉਹ ਸੁਲਤਾਨ ਨੂੰ ਡਿਗਰੀ ਨਾਲ ਵੰਚਿਤ ਕਰੇ, ਇਸਦਾ ਵਾਪਸ ਕੀਤਾ ਜਾਣਾ ਹੀ ਸਪੱਸ਼ਟ ਤੌਰ ਉਤੇ ਕਾਫੀ ਨਹੀਂ ਹੈ। ਅਪ੍ਰੈਲ ਵਿਚ ਪਾਸ ਇਸ ਕਾਨੂੰਨ ਵਿਚ ਪੁਰਸ਼ਾਂ ਵਿਚ ਸ਼ਰੀਰਕ (ਯੌਨ) ਸਬੰਧ ਉਤੇ ਪੱਥਰ ਮਾਰਕੇ ਉਨ੍ਹਾਂ ਦੀ ਜਾਨ ਲੈਣ ਦੀ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਸੁਲਤਾਨ ਨੇ ਇਸ ਕਾਨੂੰਨ ਦਾ ਅਤੇ ਇਸਲਾਮੀ ਕਾਨੂੰਨ ਦੀ ਇਕ ਕੜੀ ਨਵੀਂ ਵਿਵਸਥਾ ਦਾ ਸਮਰਥਨ ਕੀਤਾ ਹੈ।

 

ਪ੍ਰੰਤੂ, ਵਿਸ਼ਵ ਪੱਧਰ ਉਤੇ ਸਖਤ ਆਲੋਚਨਾ ਦੇ ਬਾਅਦ ਬਰੂਨੇਈ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਕਿ ਇਸ ਕਾਨੂੰ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਬਰੂਨੇਈ ਵਿਚ ਸਮਲਿੰਗਕਤਾ ਪਹਿਲਾਂ ਤੋਂ ਹੀ ਅਪਰਾਧ ਹੈ, ਜਿਸ ਵਿਚ ਦਸ ਸਾਲ ਤੱਕ ਦੀ ਕੈਦ ਦੀ ਸਜਾ ਦਾ ਪ੍ਰਬੰਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brunei Sultan returns his Oxford honorary law degree following backlash over LGBT law