ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਦੀ ਆਲੋਚਨਾ ਕਰਨ ਵਾਲੇ ਬਲੌਗਰ ਦਾ ਬੇਰਹਿਮੀ ਨਾਲ ਕਤਲ

ਪਾਕਿਸਤਾਨੀ ਫ਼ੌਜ ਅਤੇ ਖੂਫ਼ੀਆ ਏਜੰਸੀ ਆਈਐਸਆਈ ਦੀ ਆਲੋਚਨਾ ਕਰਨ ਲਈ ਮਸ਼ਹੂਰ 22 ਸਾਲਾ ਪਾਕਿਸਤਾਨੀ ਬਲੌਗਰ ਮੁਹੰਮਦ ਬਿਲਾਲ ਖ਼ਾਨ ਦੀ ਇਸਲਾਮਾਬਾਦ ਚ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

ਜਾਣਕਾਰੀ ਮੁਤਾਬਕ ਬਿਲਾਲ ਨੂੰ ਸੋਸ਼ਲ ਮੀਡੀਆ ਟਵਿੱਟਰ ’ਤੇ 16,000, ਉਨ੍ਹਾਂ ਦੇ ਯੂ-ਟਿਊਬ ਚੈਨਲ ’ਤੇ 48,000 ਅਤੇ ਫ਼ੇਸਬੁੱਕ ’ਤੇ 22,000 ਤੋਂ ਜ਼ਿਆਦਾ ਲੋਕ ਫੋਲੋ ਕਰਦੇ ਸਨ। ਡਾਨ ਨਿਊਜ਼ ਨੇ ਪੁਲਿਸ ਦੇ ਹਵਾਲੇ ਤੋਂ ਦਸਿਆ ਕਿ ਉਹ ਇਕ ਦੋਸਤ ਨਾਲ ਸੀ, ਜਦੋਂ ਉਨ੍ਹਾਂ ਨੂੰ ਇਕ ਫ਼ੋਨ ਕਾਲ ਆਈ ਜਿਸ ਤੋਂ ਬਾਅਦ ਇਕ ਆਦਮੀ ਉਨ੍ਹਾਂ ਨੂੰ ਐਤਵਾਰ ਨੂੰ ਰਾਤ ਨੇੜਨੇ ਜੰਗਲ ਚ ਲੈ ਗਿਆ। ਸ਼ੱਕੀ ਨੇ ਉਨ੍ਹਾਂ ਨੂੰ ਮਾਰਨ ਲਈ ਇਕ ਖ਼ੰਜਰ ਵਰਤਿਆ। ਪੁਲਿਸ ਨੇ ਇਹ ਵੀ ਦਸਿਆ ਕਿ ਕੁਝ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਵੀ ਸੁਣੀ। ਇਸ ਘਟਨਾ ਚ ਬਿਲਾਲ ਖ਼ਾਨ ਦਾ ਦੋਸਤ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ।

 

ਮ੍ਰਿਤਕ ਦੇ ਪਿਤਾ ਅਬਦੁੱਲਾ ਨੇ ਕਿਹਾ ਕਿ ਬਿਲਾਲ ਦੇ ਸਰੀਰ ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਮੇਰੇ ਬੇਟੇ ਦੀ ਇਕੋ ਇਕ ਗਲਤੀ ਇਹ ਸੀ ਕਿ ਉਸ ਨੇ ਪੈਗੰਬਰ ਬਾਰੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਬਿਲਾਲ ਦੇ ਕਤਲ ਮਗਰੋਂ ਲੋਕਾਂ ਚ ਡਰ ਪੈਦਾ ਹੋ ਗਿਆ ਹੈ।

 

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੋਂ ਇਲਾਵਾ ਬਿਲਾਲ ਇਕ ਆਜ਼ਾਦ ਪੱਤਰਕਾਰ ਵੀ ਸਨ। ਉਨ੍ਹਾਂ ਦੇ ਕਤਲ ਦੇ ਤੁਰੰਤ ਮਗਰੋਂ #Justice4MuhammadBilalKhan ਟਵਿੱਟਰ ਤੇ ਚਲਨ ਚ ਆ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brutal murder of blogger who criticized the Pakistani army