ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ ’ਚ ਸਕੂਲ ਦੀ ਇਮਾਰਤ ਡਿੱਗੀ, 9 ਮੌਤਾਂ–ਕਈ ਜ਼ਖ਼ਮੀ

ਨਾਈਜੀਰੀਆ ਦੇ ਵਪਾਰਕ ਕੇਂਦਰ ਲਾਗੋਸ ’ਚ ਬੁੱਧਵਾਰ ਨੂੰ ਇੱਕ ਸਕੂਲ ਦੀ ਇਮਾਰਤ ਡਿੱਗ ਗਈ ਜਿਸ ਕਾਰਨ ਘੱਟੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ। ਇਹ ਸਕੂਲ ਇਕ ਅਪਾਰਟਮੈਂਟ ਚ ਚੱਲਦਾ ਸੀ।

 

ਸਥਾਨਕ ਬਚਾਅ ਅਧਿਕਾਰੀ ਨੇ ਸ਼ਿਨਹੁਆ ਨੂੰ ਦਸਿਆ ਕਿ ਇਮਾਰਤ ਅਤੇ ਆਪਰਟਮੈਂਟ ਬੁੱਧਵਾਰ ਨੂੰ ਢਹਿ ਢੇਰੀ ਹੋ ਗਿਆ। ਇਮਾਰਤ ਤੋਂ ਘੱਟੋਂ ਘੱਟ 9 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਤੇ ਸਕੂਲ ਲਾਗੋਸ ਦੇ 3 ਮੰਜ਼ਿਲਾ ਭਵਨ ਇਟਾ–ਫਾਜੀ ਚ ਚੱਲਦਾ ਸੀ, ਜਿਸ ਚ 172 ਵਿਦਿਆਰਥੀਆਂ ਦੇ ਨਾਂ ਰਜਿਸਟਰਡ ਹਨ।

 

ਨਾਈਜੀਰੀਆ ਦੇ ਦੱਖਣੀ–ਪੱਛਮੀ ਖੇਤ ਚ ਕੌਮੀ ਆਪਦਾ ਪ੍ਰਬੰਧਕ ਏਜੰਸੀ ਦੇ ਕੋਆਰਡੀਨੇਟਰ ਇਬਰਾਹੀਮ ਫਰਿਨਲੋਏ ਨੇ ਕਿਹਾ ਕਿ ਬਚਾਅ ਮੁਹਿੰਮ ਚ ਸਟੀਕ ਅੰਕੜਿਆਂ ਨੂੰ ਦੇਣਾ ਮੁਸ਼ਕਲ ਹੈ। ਬਚਾਅ ਮੁਹਿੰਮ ਹਾਲੇ ਵੀ ਜਾਰੀ ਹੈ।

 

ਇਕ ਅਧਿਕਾਰੀ ਨੇ ਕਿਹਾ ਕਿ ਵਾਧੂ ਪੀੜਤ ਨਿਜੀ ਇਮਾਰਤ ਚ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਸਨ ਜਦਕਿ ਬਚਾਅ ਕਾਮਿਆਂ ਨੇ ਲਗਭਗ 50 ਵਿਦਿਆਰਥੀਆਂ ਨੂੰ ਬਚਾ ਲਿਆ ਹੈ।

 

ਲਾਗੋਸ ਜਨਰਲ ਹਸਪਤਾਲ ਚ ਵਾਧੂ ਪੀੜਤਾਂ ਨੂੰ ਇਲਾਜ ਲਈ ਭੇਜਿਆ ਗਿਆ ਹੈ ਜਿੱਥੇ ਦਸਿਆ ਗਿਆ ਹੈ ਕਿ 41 ਵਿਦਿਆਰਥੀਆਂ ਦੀ ਹਾਲਤ ਜਿਊਂ ਦੀ ਤਿਊਂ ਬਣੀ ਹੋਈ ਹੈ।

 

 

 

ਨਾਈਜੀਰੀਆ ’ਚ ਸਕੂਲ ਦੀ ਇਮਾਰਤ ਡਿੱਗਣ ਕਾਰਨ ਕਈ ਮੌਤਾਂ, ਇਸੇ ਲਾਈਨ ਤੇ ਕਲਿੱਕ ਕਰਕੇ ਦੇਖੋ ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Building collapsed in Lagos Nigeria