ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫੋਰਨੀਆਂ ਦੇ ਜੰਗਲਾਂ `ਚ ਲੱਗੀ ਅੱਗ `ਚ ਮਰਨ ਵਾਲਿਆਂ ਦੀ ਗਿਣਤੀ 48 ਹੋਈ

ਕੈਲੀਫੋਰਨੀਆਂ ਦੇ ਜੰਗਲਾਂ `ਚ ਲੱਗੀ ਅੱਗ `ਚ ਮਰਨ ਵਾਲਿਆਂ ਦੀ ਗਿਣਤੀ 48 ਹੋਈ

ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਦੇ ਜੰਗਲਾਂ `ਚ ਲੱਗੀ ਅੱਗ `ਚ ਮਾਰਨ ਵਾਲਿਆਂ ਦੀ ਗਿਣਤੀ ਵਧਕੇ 48 ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਓ ਕਰਮੀ ਸ਼ਹਿਰ ਅਤੇ ਆਸਪਾਸ ਦੇ ਗੁੰਮ ਹੋਏ ਲੋਕਾਂ ਦੀ ਭਾਲ `ਚ ਲੱਗੇ ਹੋਏ ਹਨ। ਸੀਐਨਐਨ ਮੁਤਾਬਕ ਇਹ ਅੱਗ ਸੂਬੇ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਅਤੇ ਸਭ ਤੋਂ ਵਿਨਾਸ਼ਕਾਰੀ ਹੈ, ਜੋ ਮੰਗਲਵਾਰ ਨੂੰ ਹੋਰ ਫੈਲ ਗਈ। ਹਾਲਾਂਕਿ ਹਵਾ ਦੇ ਸ਼ਾਂਤ ਹੋਣ `ਤੇ ਅੱਗ `ਤੇ ਥੋੜ੍ਹਾ ਕਾਬੂ ਪਾਇਆ ਗਿਆ ਸੀ। ਬਟ ਕਾਉਟੀ ਦੇ ਸ਼ੈਰਿਫ ਕੋਰੀ ਹੋਨੀਆ ਨੇ ਹਿਕਾ ਕਿ ਸ਼ਹਿਰ `ਚ ਛੇ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ, ਜੋ ਕਿ ਅੱਗ ਨਾਲ ਪੂਰੀ ਤਰ੍ਹਾਂ ਸੜ ਚੁੱਕੀਆਂ ਹਲ। ਸਾਰੇ ਛੇ ਮ੍ਰਿਤਕ ਆਪਣੇ ਘਰਾਂ `ਚ ਮਿਲੇ ਹਨ। ਹੋਨੀਆ ਨੇ ਕਿਹਾ ਕਿ ਅੱਗ ਕਾਰਨ 200 ਤੋਂ ਜਿ਼ਆਦਾ ਲੋਕ ਅਜੇ ਵੀ ਗੁੰਮ ਹਨ ਅਤੇ ਨਾਮਾਂ ਦੀ ਸੂਚੀ ਛੇਤੀ ਹੀ ਪ੍ਰਕਾਸ਼ਤ ਕੀਤੀ ਜਾਵੇਗੀ।


ਉਨ੍ਹਾਂ ਇਹ ਵੀ ਕਿਹਾ ਕਿ ਰਿਕਵਰੀ ਟੀਮਾਂ ਬੁਰੀ ਤਰ੍ਹਾਂ ਨਾਲ ਸੜ ਚੁੱਕੀਆਂ ਲਾਸ਼ਾਂ ਦੀ ਪਹਿਚਾਣ ਲਈ ਅਤਿਅਧੁਨਿਕ ਤਕਨੀਕ ਦੀ ਵਰਤੋਂ ਕਰ ਰਹੀ ਹੈ। ਬਟ ਕਾਉਟੀ ਸ਼ੈਰਿਫ ਦਫ਼ਤਰ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਅੱਗ ਕਾਰਨ ਖਾਲੀ ਕਰਵਾਏ ਗਏ ਖੇਤਰ `ਚ 209 ਸ਼ੱਕੀ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ `ਚ 18 ਲੁੱਟ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਛੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California: 47 dead in California wildfire