ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ਹਵਾਈ ਹਾਦਸੇ `ਚ 5 ਹਲਾਕ

ਕੈਲੀਫ਼ੋਰਨੀਆ ਹਵਾਈ ਹਾਦਸੇ `ਚ 5 ਹਲਾਕ

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਸੈਂਟਾ ਐਨਾ `ਚ ਇੱਕ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੰਜ ਵਿਅਕਤੀ ਮਾਰੇ ਗਏ ਹਨ। ਇਹ ਹਾਦਸਾ ਸਾਊਥ ਕੋਸਟ ਪਲਾਜ਼ਾ ਨੇੜੇ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 12:28 ਵਜੇ ਬ੍ਰਿਸਟਲ ਸਟ੍ਰੀਟ ਦੇ ਬਲਾਕ ਨੰਬਰ 388 `ਚ ਵਾਪਰਿਆ। ਥੋੜ੍ਹੀ ਖ਼ੁਸ਼ਕਿਸਮਤੀ ਇਸ ਗੱਲ ਦੀ ਜ਼ਰੂਰ ਰਹੀ ਕਿ ਧਰਤੀ `ਤੇ ਕੋਈ ਵਿਅਕਤੀ ਇਸ ਜਹਾਜ਼ ਦੀ ਲਪੇਟ ਵਿੱਚ ਨਹੀਂ ਆਇਆ, ਨਹੀਂ ਤਾਂ ਹੋਰ ਵੀ ਜਾਨੀ ਨੁਕਸਾਨ ਹੋ ਸਕਦਾ ਸੀ। ਹੋਰ ਤਾਂ ਹੋਰ, ਇਸੇ ਸ਼ਾਪਿੰਗ ਮਾਲ ਦੇ ਬਿਲਕੁਲ ਨਾਲ ਹੀ ਇੱਕ ਗੈਸ ਸਟੇਸ਼ਨ ਵੀ ਹੈ।


ਚਸ਼ਮਦੀਦ ਗਵਾਹਾਂ ਅਨੁਸਾਰ ਜਿਸ ਤਰੀਕੇ ਨਾਲ ਹਵਾ ਵਿੱਚ ਅਜੀਬ ਜਿਹੇ ਗੋਤੇ ਖਾਂਦਾ ਜਹਾਜ਼ ਧਰਤੀ `ਤੇ ਹੇਠਾਂ ਡਿੱਗ ਰਿਹਾ ਸੀ, ਉਸ ਨੁੰ ਵੇਖ ਕੇ ਜਾਪਦਾ ਸੀ ਕਿ ਉਸ ਦਾ ਇੰਜਣ ਬੰਦ ਹੋ ਗਿਆ ਸੀ। ਉਸ ਵਿੱਚ ਸਵਾਰ ਸਾਰੇ ਪੰਜ ਵਿਅਕਤੀ ਮੌਕੇ `ਤੇ ਹੀ ਮਾਰੇ ਗਏ।

ਨਸੀਮ ਗ਼ੰਦਾਨਾ, ਜੋ ਕੈਲੀਫ਼ੋਰਨੀਆ ਹਵਾਈ ਹਾਦਸੇ `ਚ ਮਾਰੀ ਗਈ
ਮਾਰੇ ਗਏ ਵਿਅਕਤੀਆਂ `ਚੋਂ ਸਿਰਫ਼ ਇੱਕੋ ਔਰਤ ਨਸੀਮ ਗ਼ੰਦਾਨ (29) ਦੀ ਹੀ ਸ਼ਨਾਖ਼ਤ ਹੋ ਸਕੀ ਹੈ, ਜੋ ਈਸਟ ਬੇਅ `ਚ ਇੱਕ ਰੀਆਲਟਰ ਸੀ ਤੇ ਉਹ ਕਿਸੇ ਕੰਮ ਲਈ ਹੀ ਜਾ ਰਹੀ ਸੀ।

ਉਹ ਕਾਰ ਜਿਸ `ਤੇ ਹਵਾਈ ਜਹਾਜ਼ ਆ ਕੇ ਡਿੱਗਾ
ਇਹ ਜਹਾਜ਼ ਇੱਕ ਕਾਰ `ਤੇ ਡਿੱਗਿਆ ਪਰ ਉਸ ਵਿੱਚ ਤਦ ਕੋਈ ਵੀ ਨਹੀਂ ਸੀ। ਜਿਸ ਥਾਂ `ਤੇ ਹਵਾਈ ਜਹਾਜ਼ ਆ ਕੇ ਡਿੱਗਾ, ਉਹ ਬਹੁਤ ਪ੍ਰਸਿੱਧ ਸਾਊਥ ਕੋਸਟ ਪਲਾਜ਼ਾ ਸ਼ਾਪਿੰਗ ਮਾਲ ਹੈ ਤੇ ਉਸ ਤੋਂ ਕੁਝ ਬਲਾਕ ਉੱਤਰ-ਪੱਛਮ ਵੱਲ ਜੌਨ ਵੇਅਨੇ ਹਵਾਈ ਅੱਡਾ, ਜਿੱਥੇ ਇਸ ਜਹਾਜ਼ ਦਾ ਪਾਇਲਟ ਆਪਣਾ ਜਹਾਜ਼ ਲੈਂਡ ਕਰਵਾਉਣਾ ਚਾਹ ਰਿਹਾ ਸੀ। ਇਹ ਜਹਾਜ਼ ਦੋ ਇੰਜਣਾਂ ਵਾਲਾ ਸੈਸਨਾ 414 ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California air crash kills five