ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫੋਰਨੀਆ ਦੇ ਜੰਗਲਾਂ `ਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 79 ਹੋਈ

ਕੈਲੀਫੋਰਨੀਆ ਦੇ ਜੰਗਲਾਂ `ਚ ਲੱਗੀ `ਚ ਮਰਨ ਵਾਲਿਆਂ ਦੀ ਗਿਣਤੀ 79 ਹੋਈ

ਕੈਲੀਫੋਰਨੀਆ ਦੇ ਜੰਗਲਾਂ `ਚ ਲੱਗੀ ਭਿਆਨਕ ਅੱਗ ਦੀ ਲਪੇਟ `ਚ ਆਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਕੇ 79 ਹੋ ਗਈ ਹੈ। ਉਤਰੀ ਕੈਲੀਫੋਰਨੀਆ ਦੇ ਸ਼ੇਰਿਫ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੁਟੇ ਕਾਉਂਟੀ ਸ਼ੇਰਿਫ ਕੋਰੀ ਹੋਨੀਆ ਨੇ ਕਿਹਾ ਕਿ ਜੰਗਲ `ਚ ਅੱਗ ਲੱਗਣ ਦੀ ਘਟਨਾ ਦੇ ਬਾਅਦ ਗੁੰਮ ਲੋਕਾਂ ਦੀ ਸੂਚੀ `ਚ ਹੁਣ 700 ਲੋਕਾਂ ਦੇ ਨਾਮ ਹਨ। 


ਅਧਿਕਾਰੀਆਂ ਨੇ ਕਿਹਾ ਕਿ ਗੁੰਮ ਲੋਕਾਂ `ਚੋਂ ਕਈ ਸੁਰੱਖਿਅਤ ਹੋ ਸਕਦੇ ਹਨ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਉਨ੍ਹਾਂ ਦਾ ਨਾਮ ਗੁੰਮਸ਼ੁਦਾ ਸੂਚੀ `ਚ ਹੈ। ਕੈਂਪ ਫਾਇਰ `ਚ ਲੱਗੀ ਅੱਗ ਬੀਤੇ ਅੱਠ ਨਵੰਬਰ ਨੂੰ ਪੇਂਡੂ ਇਲਾਕੇ ਪੈਰਾਡਾਈਜ `ਚ ਫੈਲ ਗਈ ਸੀ। ਅੱਗ ਦੀ ਲਪੇਟ `ਚ ਆ ਕੇ 12,000 ਤੋਂ ਜਿ਼ਆਦਾ ਘਰ ਬਰਬਾਦ ਹੋ ਗਏ। ਖਾਲੀ ਪਏ ਘਰਾਂ `ਚ ਲੁੱਟ ਕਰਨ ਦੇ ਦੋਸ਼ `ਚ ਅਧਿਕਾਰੀਆਂ ਨੇ ਪਿਛਲੇ ਹਫਤੇ ਪੰਜ ਪੁਰਸ਼ਾਂ ਅਤੇ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California fire in forest 79 people died till today