ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ਦੇ ਸਿੱਖਾਂ ਨੇ ਕਿਹਾ – ਕਮਲਾ ਹੈਰਿਸ ਮੰਗਣ ਮਾਫ਼ੀ

ਕੈਲੀਫ਼ੋਰਨੀਆ ਦੇ ਸਿੱਖਾਂ ਨੇ ਕਿਹਾ – ਕਮਲਾ ਹੈਰਿਸ ਮੰਗਣ ਮਾਫ਼ੀ

ਸਿੱਖ ਕਾਰਕੁੰਨਾਂ ਦੇ ਇੱਕ ਸਮੂਹ ਨੇ ਸਾਲ 2011 ਵਿੱਚ ਧਾਰਮਿਕ ਭੇਦਭਾਵ ਵਾਲੀਆਂ ਨਿੀਤੀਆਂ ਦਾ ਕਥਿਤ ਤੌਰ ਉੱਤੇ ਬਚਾਅ ਕਰਨ ਲਈ ਡੈਮੋਕਰੈਟ ਕਮਲਾ ਹੈਰਿਸ ਨੂੰ ਇੱਕ ਆੱਨਲਾਈਨ ਮਾਧਿਅਮ ਰਾਹੀਂ ਮਾਫ਼ੀ ਮੰਗਣ ਲਈ ਕਿਹਾ ਗਿਆ ਹੈ।

 

 

ਭਾਰਤੀ ਮੂਲ ਦੇ ਅਮਰੀਕੀ ਕਮਲਾ ਹੈਰਿਸ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਦਾਅਵੇਦਾਰ ਹਨ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਸਾਲ 2011 ਦੇ ਨਿਯਮ ਮੁਤਾਬਕ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਧਾਰਮਿਕ ਕਾਰਨਾਂ ਕਰ ਕੇ ਵੀ ਦਾੜ੍ਹੀ ਰੱਖਣ ਦੀ ਛੋਟ ਨਹੀਂ ਮਿਲ ਰਹੀ ਸੀ।

 

 

ਉਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਛੋਟ ਮਿਲ ਰਹੀ ਸੀ। ਇੱਕ ਬਿਆਨ ਮੁਤਾਬਕ ਇਨ੍ਹਾਂ ਸਿੱਖ ਕਾਰਕੁੰਨਾਂ ਨੇ ਦੋਸ਼ ਲਾਇਆ ਹੈ ਕਿ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਰਹਿੰਦਿਆਂ ਸ੍ਰੀਮਤੀ ਕਮਲਾ ਹੈਰਿਸ ਨੇ ਦਾੜ੍ਹੀ ਨਾ ਰੱਖਣ ਦੀ ਇਸ ਨੀਤੀ ਦਾ ਬਚਾਅ ਕੀਤਾ ਸੀ।

 

 

ਨੀਤੀਗਤ ਤਬਦੀਲੀ ਤੋਂ ਬਗ਼ੈਰ ਸਾਲ 2011 ’ਚ ਜਿਹੜੇ ਮੁਕੱਦਮਿਆਂ ਦਾ ਨਿਬੇੜਾ ਹੋਇਆ, ਉਨ੍ਹਾਂ ਨੂੰ ਲੈ ਕੇ ਅਮਰੀਕੀ ਕਾਨੂੰਨ ਵਿਭਾਗ ਨੂੰ ਸਿਵਲ ਅਧਿਕਾਰ ਮਾਮਲਿਆਂ ਦੀ ਜਾਂਚ ਸ਼ੁਰੂ ਕਰਨੀ ਪਈ।

 

 

ਕੈਲੀਫ਼ੋਰਨੀਆ ਦੇ ਸਿੱਖਾਂ ਦੀ ਲੌਬਿੰਗ ਕਾਰਨ ਅਗਲੇ ਸਾਲ ਕੰਮਕਾਜ ਵਾਲੀ ਥਾਂ ਉੱਤੇ ਵੱਧ ਧਾਰਮਿਕ ਛੋਟ ਦੇਣ ਵਾਲੀ ਨੀਤੀ ਬਣੀ। ਪਟੀਸ਼ਨ ਲਾਲ ਜੁੜੇ ਇੱਕ ਵਕੀਲ ਰਾਜਦੀਪ ਸਿੰਘ ਜੌਲੀ ਨੇ ਕਿਹਾ ਕਿ ਕਮਲਾ ਹੈਰਿਸ ਆਪਣੇ ਵਿਰੋਧੀਆਂ ਨੂੰ ਸਿਵਲ ਅਧਿਕਾਰਾਂ ਬਾਰੇ ਭਾਸ਼ਣ ਦੇ ਰਹੇ ਹਨ ਪਰ ਉਨ੍ਹਾਂ ਨੂੰ ਖ਼ੁਦ ਕੈਲੀਫ਼ੋਰਨੀਆ ਦੇ ਅਟਾਰਨੀ ਜਨਰਲ ਦੇ ਅਹੁਦੇ ਉੱਤੇ ਰਹਿੰਦਿਆਂ ਅਮਰੀਕੀ ਸਿੱਖਾਂ ਦੇ ਅਧਿਕਾਰਾਂ ਨਾਲ ਖੇਡਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California Sikhs said Kamla Harris should apologise