ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ, 50 ਹਜ਼ਾਰ ਲੋਕਾਂ ਨੇ ਘਰ ਛੱਡਿਆ

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿੱਚ ਪ੍ਰਸ਼ਾਸਨ ਨੇ ਜੰਗਲਾਂ ਵਿੱਚ ਲੱਗੀ ਭਾਰੀ ਅੱਗ ਕਾਰਨ 50,000 ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਹਾਲੀਵੁੱਡ ਦੇ ਰਿਪੋਰਟਰ ਪੋਰਟਲ ਨੇ ਸ਼ਨੀਵਾਰ (26 ਅਕਤੂਬਰ) ਨੂੰ ਆਪਣੀ ਰਿਪੋਰਟ ਵਿੱਚ ਸੋਨੋਮਾ ਦੇ ਖੇਤਰੀ ਸ਼ੈਰਿਫ ਦੇ ਦਫ਼ਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

 

ਪੋਰਟਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ਲੱਗਣ ਦੀ ਸੰਭਾਵਨਾ ਕਾਰਨ ਹੇਲਸਬਰਗ ਅਤੇ ਵਿੰਡਸਰ ਕਮਿਊਨਿਟੀ ਦੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।

 


ਇਹ ਪਿਛਲੇ 25 ਸਾਲਾਂ ਵਿੱਚ ਇਸ ਖੇਤਰ ਤੋਂ ਉਜਾੜੇ ਗਏ ਲੋਕਾਂ ਦੀ ਸਭ ਤੋਂ ਵੱਡੀ ਸੰਖਿਆ ਹੈ। ਕੈਲੀਫੋਰਨੀਆ ਵਿੱਚ ਲੱਖਾਂ ਲੋਕ ਅਜੇ ਵੀ ਅੱਗ ਕਾਰਨ ਬਿਜਲੀ ਦੇ ਬਿਨਾਂ ਅੰਧੇਰ ਵਿੱਚ ਰਹਿ ਰਹੇ ਹਨ।

 

ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨੇਵਸੋਮ ਨੇ ਸ਼ੁੱਕਰਵਾਰ (25 ਅਕਤੂਬਰ) ਨੂੰ ਜੰਗਲਾਂ ਨਾਲ ਲੱਗਦੇ ਲਾਸ ਏਂਜਲਸ ਅਤੇ ਸੋਨੋਮਾ ਖੇਤਰ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਸੀ। ਲਾਸ ਏਂਜਲਸ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੇਤਰ ਹੈ। ਖਿੱਤੇ ਵਿੱਚ ਇੱਕ ਕਰੋੜ ਤੋਂ ਵੱਧ ਲੋਕ ਰਹਿੰਦੇ ਹਨ, ਜਦੋਂ ਕਿ ਸੋਨੋਮਾ ਡੇਢf ਲੱਖ ਲੋਕਾਂ ਦਾ ਘਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:California WildFire 50000 People Leave His Houses