ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਇਮਰਾਨ ਖ਼ਾਨ ਕਰ ਸਕਦੇ ਨੇ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਕੋਈ ਹਦਾਇਤ?

​​​​​​​ਕੀ ਇਮਰਾਨ ਖ਼ਾਨ ਕਰ ਸਕਦੇ ਨੇ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਕੋਈ ਹਦਾਇਤ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਦੇਸ਼ ਦੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਰਤ ਦੀ ਕਿਸੇ ਵੀ ਫ਼ੌਜੀ ਕਾਰਵਾਈ ਦਾ ‘ਮੂੰਹਤੋੜ ਜਵਾਬ’ ਦੇਣ। ਇਸਲਾਮਾਬਾਦ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਜਨਰਲ ਬਾਜਵਾ ਨੂੰ ਕਿਹਾ ਾਹੈ ਕਿ ਉਹ ਆਪਣੇ ਫ਼ੌਜੀਆਂ ਨੂੰ LoC ਕੋਲ ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਰਹਿਣ।

 

 

ਚੇਤੇ ਰਹੇ ਕਿ ਪਹਿਲਾਂ ਜਦੋਂ ਪਾਕਿਸਤਾਨੀ ਫ਼ੌਜਾਂ ਨੇ ਜੰਮੂ–ਕਸ਼ਮੀਰ ’ਚ ਤੰਗਧਾਰ ਵਿਖੇ ਬਿਨਾ ਮਤਲਬ ਗੋਲੀਬਾਰੀ ਕੀਤੀ ਸੀ, ਤਦ ਭਾਰਤੀ ਫ਼ੌਜਾਂ ਨੇ ਜਵਾਬੀ ਕਾਰਵਾਈ ਕਰਦਿਆਂ ਤੰਗਧਾਰ ਦੇ ਸਾਹਮਣੇ ਮਕਬੂਜ਼ਾ ਕਸ਼ਮੀਰ ’ਚ ਮੌਜੂਦ ਅੱਤਵਾਦੀ ਕੈਂਪਾਂ ਉੱਤੇ ਹਮਲਾ ਬੋਲ ਦਿੱਤਾ ਸੀ। ਉੱਥੇ ਪਾਕਿਸਤਾਨ ਦੇ 16 ਫ਼ੌਜੀ ਮਾਰੇ ਗਏ ਸਨ ਤੇ 18 ਅੱਤਵਾਦੀ ਵੀ ਉੱਥੇ ਢੇਰ ਕਰ ਦਿੱਤੇ ਗਏ ਸਨ।

 

 

ਇਮਰਾਨ ਖ਼ਾਨ ਤੋਂ ਜਦੋਂ ਉਨ੍ਹਾਂ ਦੀ ਸਰਕਾਰ ਦਾ ਤਖ਼ਤਾ–ਪਲਟਣ ਦੀਆਂ ਸੰਭਾਵਨਾਵਾਂ ਬਾਰੇ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦਾ ਪਾਕਿਸਤਾਨੀ ਫ਼ੌਜ ਨਾਲ ਬਹੁਤ ਭਰੋਸੇਮੰਦ ਰਿਸ਼ਤਾ ਹੈ।

 

 

ਹੁਣ ਪਾਕਿਸਤਾਨ ’ਚ ਚਰਚਾ ਇਸ ਗੱਲ ਦੀ ਹੈ ਕਿ ਕੀ ਫ਼ੌਜ ਦੀ ਮਦਦ ਨਾਲ ਪ੍ਰਧਾਨ ਮੰਤਰੀ ਬਣੇ ਇਮਰਾਨ ਖ਼ਾਨ ਹੁਣ ਫ਼ੌਜ ਮੁਖੀ ਨੂੰ ਕੋਈ ਹੁਕਮ ਦੇਣ ਦੇ ਯੋਗ ਹਨ ਜਾਂ ਕੀ ਜਨਰਲ ਬਾਜਵਾ ਉਨ੍ਹਾਂ ਦਾ ਕੋਈ ਹੁਕਮ ਪ੍ਰਵਾਨ ਕਰਨਗੇ?

 

 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੰਤਰੀ ਸ਼ੇਖ਼ ਰਸ਼ੀਦ ਨੇ ਪ੍ਰਮਾਣੂ ਜੰਗ ਦੀ ਧਮਕੀ ਤੱਕ ਦੇ ਦਿੱਤੀ ਸੀ। ਉਨ੍ਹਾਂ ਹਿਕਾਸੀ ਕਿ ਹੁਣ ਦੋਵੇਂ ਦੇਸ਼ਾਂ ਵਿਚਾਲੇ ਤੋਪ ਤੇ ਟੈਂਕ ਨਹੀਂ ਚੱਲਣਗੇ, ਸਗੋਂ ਪ੍ਰਮਾਣੂ ਜੰਗ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਇਹ ਇਸ ਮੁਲਕ ਨੂੰ ਗੰਭੀਰ ਧਮਕੀ ਹੈ। ਇਹ ਕੋਈ ਰਵਾਇਤੀ ਜੰਗ ਨਹੀਂ ਹੋਵੇਗੀ, ਜੋ ‘ਅਕਲ ਦੇ ਅੰਨ੍ਹੇ’ ਇਹ ਸਮਝ ਰਹੇ ਹਨ ਕਿ 4–6 ਦਿਨਾਂ ਤੱਕ ਟੈਂਪ ਜਾਂ ਤੋਪਾਂ ਚੱਲਣਗੀਆਂ ਜਾਂ ਹਵਾਈ ਜਹਾਜ਼ ਜਾਂ ਹਵਾਈ ਹਮਲੇ ਹੋਣਗੇ ਤੇ ਸਮੁੰਦਰੀ ਫ਼ੌਜਾਂ ਦੇ ਗੋਲ਼ੇ ਚੱਲਣਗੇ – ਅਜਿਹਾ ਬਿਲਕੁਲ ਵੀ ਨਹੀਂ ਹੋਵੇਗਾ, ਸਗੋਂ ਸਿੱਧੀ ਪ੍ਰਮਾਣੂ ਜੰਗ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can Imran Khan direct Pak Army Chief General Bajwa