ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹਿੰਦ-ਪਾਕਿ ਸਬੰਧ ਸੁਧਾਰ ਸਕਣਗੇ ਇਮਰਾਨ ਖ਼ਾਨ?

ਕੀ ਹਿੰਦ-ਪਾਕਿ ਸਬੰਧ ਸੁਧਾਰ ਸਕਣਗੇ ਇਮਰਾਨ?

ਪਾਕਿਸਤਾਨ ਇਸ ਵੇਲੇ ਦੁਨੀਆ `ਚ ਪੂਰੀ ਤਰ੍ਹਾਂ ਅਲੱਗ-ਥਲੱਗ ਪਿਆ ਹੋਇਆ ਹੈ। ਉਸ ਦੀ ਅੱਜ-ਕੱਲ੍ਹ ਆਪਣੇ ਪੁਰਾਣੇ ਭਾਈਵਾਲ ਦੇਸ਼ ਅਮਰੀਕਾ ਨਾਲ ਵਿਗੜੀ ਹੋਈ ਹੈ, ਅਫ਼ਗ਼ਾਨਿਸਤਾਨ ਨਾਲ ਉਸ ਦੇ ਸਬੰਧ ਵਿਗੜੇ ਹੋਏ ਹਨ ਅਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤ ਤੋਂ ਤਾਂ ਸਮੁੱਚਾ ਵਿਸ਼ਵ ਵਾਕਫ਼ ਹੈ। ਅਜਿਹੇ ਹਾਲਾਤ `ਚ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਇਹ ਸਭ ਕੁਝ ਠੀਕ ਕਰਨਾ ਇੱਕ ਵੱਡੀ ਚੁਣੌਤੀ ਹੋਵੇਗਾ। ਸਭ ਦੇ ਮਨ `ਚ ਇਹੋ ਸੁਆਲ ਹੈ ਕਿ ਕੀ ਇਮਰਾਨ ਖ਼ਾਨ ਦੇ ਆਉਣ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਸੁਧਰਨਗੇ?

ਇਮਰਾਨ ਖ਼ਾਨ ਨੇ ਆਮ ਚੋਣਾਂ `ਚ ਜਿੱਤ ਹਾਸਲ ਕਰਨ ਤੋਂ ਬਾਅਦ ਆਖਿਆ ਸੀ ਕਿ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਵਿਦੇਸ਼ ਨੀਤੀ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਸੀ ਕਿ ਹੁਣ ਪਾਕਿਸਤਾਨ ਨੂੰ ਸ਼ਾਂਤੀ ਤੇ ਸਥਿਰਤਾ ਦੀ ਲੋੜ ਹੈ।


ਇਮਰਾਨ ਖ਼ਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਤੇ ਵਿਦੇਸ਼ ਨੀਤੀ ਦੇ ਮਾਮਲੇ ``ਚ ਉਹ ਬਿਲਕੁਲ ਨਾਤਜਰਬੇਕਾਰ ਹਨ। ਇਸੇ ਵਰ੍ਹੇ ਜਨਵਰੀ `ਚ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਸਬੰਧ ਉਦੋਂ ਵਿਗੜ ਗਏ ਸਨ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਸੀ ਕਿ ਦਹਿਸ਼ਤਗਰਦੀ ਨਾਲ ਜੰਗ ਵਿੱਚ ਪਾਕਿਸਤਾਨ ਨੇ ਝੂਠ ਬੋਲਿਆ ਹੈ। ਉਨ੍ਹਾਂ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਭੇਜੀ ਜਾਣ ਵਾਲੀ ਹਜ਼ਾਰਾਂ ਡਾਲਰ ਦੀ ਫ਼ੌਜੀ ਸਹਾਇਤਾ ਵੀ ਮੁਲਤਵੀ ਕਰ ਦਿੱਤੀ ਸੀ।


ਇਮਰਾਨ ਖ਼ਾਨ ਕਈ ਵਾਰ ਅਮਰੀਕਾ ਦੀ ਅਗਵਾਈ ਹੇਠਲੀ ਦਹਿਸ਼ਤਗਰਦੀ ਵਿਰੋਧੀ ਮੁਹਿੰਮ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਵਿਰੋਧ ਕਰਦੇ ਰਹੇ ਹਨ; ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਮੁਹਿੰਮ ਵਿੱਚ ਸ਼ਾਮਲ ਹੋਇਆ, ਇਸੇ ਲਈ ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਵਿੱਚ ਦਹਿਸ਼ਤਗਰਦ ਘਟਨਾਵਾਂ ਵਧਣ ਲੱਗ ਪਈਆਂ।


ਹੁਣ ਤੱਕ ਇਮਰਾਨ ਖ਼ਾਨ `ਤੇ ਦਹਿਸ਼ਤਗਰਦਾਂ ਪ੍ਰਤੀ ਨਰਮ ਰਵੱਈਆ ਅਖ਼ਤਿਆਰ ਕਰਨ ਦੇ ਦੋਸ਼ ਵੀ ਲੱਗਦੇ ਰਹੇ ਹਨ। ਹੁਣ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਸ ਮੁੱਦੇ `ਤੇ ਉਨ੍ਹਾਂ ਦਾ ਸਟੈਂਡ ਕੀ ਹੋਵੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ।


ਉਂਝ ਚੀਨ ਨੇ ਪਾਕਿਸਤਾਨ ਦਾ ਹਰ ਮਾਮਲੇ `ਚ ਸਾਥ ਦਿੱਤਾ ਹੈ। ਪਾਕਿਸਤਾਨ ਹੁਣ ਬੀਜਿੰਗ ਨਾਲ ਆਪਣੇ ਸਬੰਧਾਂ ਨੂੰ ਅਹਿਮ ਮੰਨਦਾ ਹੈ ਅਤੇ ਇਮਰਾਨ ਖ਼ਾਨ ਨੇ ਇਹ ਸਬੰਧ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ।


ਚੋਣ ਜਿੱਤਣ ਤੋਂ ਪਹਿਲਾਂ ਇਮਰਾਨ ਖ਼ਾਨ ਜਿ਼ਆਦਾਤਰ ਭਾਰਤ ਵਿਰੋਧੀ ਬਿਆਨਬਾਜ਼ੀ ਕਰਦੇ ਰਹੇ ਹਨ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਤੁਰੰਤ ਇਹੋ ਕਿਾ ਕਿ ਸਿਰਫ਼ ਅਮਨ ਕਾਇਮ ਹੋਣ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ। ਉਨ੍ਹਾਂ ਦੋਵੇਂ ਮੁਲਕਾਂ ਵਿਚਾਲੇ ਕਾਰੋਬਾਰ ਵਧਾਉਣ ਦੀ ਲੋੜ `ਤੇ ਵੀ ਜ਼ੋਰ ਦਿੱਤਾ ਹੈ।


ਉਂਝ ਇਹ ਵੀ ਸਪੱਸ਼ਟ ਹੈ ਕਿ ਪਾਕਿਸਤਾਨ ਵਿੱਚ ਜਮਹੂਰੀ ਢੰਗ ਨਾਲ ਚੁਣੀ ਸਰਕਾਰ ਦੀ ਬਹੁਤੀ ਨਹੀਂ ਚੱਲਦੀ। ਫ਼ੌਜ ਅੰਦਰਖਾਤੇ ਆਪਣੀਆਂ ਸਾਜਿ਼ਸ਼ਾਂ ਰਚਦੀ ਰਹਿੰਦੀ ਹੈ ਅਤੇ ਧਾਰਮਿਕ ਕੱਟੜਪ੍ਰਸਤ ਲੋਕ ਆਪਣੀਆਂ ਚਲਾਉਂਦੇ ਰਹਿੰਦੇ ਹਨ। ਇਸ ਲਈ ਇਹੋ ਸਮਝਿਆ ਜਾ ਸਕਦਾ ਹੈ ਕਿ ਇਮਰਾਨ ਖ਼ਾਨ ਦੇ ਕਾਰਜਕਾਲ ਦੌਰਾਨ ਵੀ ਵਿਦੇਸ਼ ਨੀਤੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਪਵੇਗਾ। ਇਸ ਲਈ ਭਾਰਤ ਨੂੰ ਉਨ੍ਹਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can Indo Pak relations be improved by Imran