ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਦਾ ਕਾਰਟੂਨ ਬਣਾਉਣ ਉਤੇ ਕਾਰਟੂਨਿਸਟ ਦੀ ਨੌਕਰੀ ਗਈ

ਡੋਨਾਲਡ ਟਰੰਪ ਦਾ ਕਾਰਟੂਨ ਬਣਾਉਣ ਉਤੇ ਕਾਰਟੂਨਿਸਟ ਦੀ ਨੌਕਰੀ ਗਈ

ਕੈਨੇਡਾ ਦੇ ਇਕ ਕਾਰਟੂਨਿਸਟ ਨੇ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਕਾਰਟੂਨ ਬਣਾਉਣ ਬਾਅਦ ਉਸਦੀ ਨੌਕਰੀ ਚਲੀ ਗਈ। ਇਸ ਕਾਰਟੂਨ ਵਿਚ ਟਰੰਪ ਨੂੰ ਅਲ ਸਲਵਾਡੋਰ ਦੇ ਦੋ ਡੁੱਬੇ ਹੋਏ ਸ਼ਰਨਾਰਥੀਆਂ ਦੀਆਂ ਲਾਸ਼ਾ ਉਪਰ ਗੋਲਫ ਖੇਡਦੇ ਹੋਏ ਦਿਖਾਇਆ ਗਿਆ ਸੀ। ਇਹ ਗੱਲ ਕੁਝ ਮੀਡੀਆ ਖ਼ਬਰਾਂ ਵਿਚ ਕਹੀ ਗਈ।

 

ਕਾਰਟੂਨਿਸਟ ਮਾਈਕਲ ਡੇ ਅਡਡੇਰ ਨੇ ਟਵੀਟ ਉਤੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਦੇ ਨਿਊ ਬਰੁਨਸਵਿਕ ਸਥਿਤ ਇਕ ਪਬਲਿਸ਼ ਕੰਪਨੀ ਨੇ ਨੌਕਰੀ ਤੋਂ ਕੱਢ ਦਿੰਤਾ ਹੈ। ਡੇ ਅਡਡੇਰ ਨੇ ਆਪਣੇ ਕਾਰਟੂਨ ਨੂੰ ਟਰੰਪ ਨੂੰ ਦੋ ਮ੍ਰਿਤਕ ਸ਼ਰਨਾਰਥੀਆਂ ਨੂੰ ਇਹ ਕਹਿੰਦੇ ਹੋਏ ਦਿਖਾਇਆ ਸੀ, ‘ਜੇਕਰ ਮੈਂ ਖੇਡੂ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲਗੇਗਾ ਨਾ?’

 

ਬਾਅਦ ਵਿਚ ਹਾਲਾਂਕਿ ਉਨ੍ਹਾਂ ਸਪੱਸ਼ਟੀਕਰਨ ਦਿੱਤਾ ਕਿ ਤਕਨੀਕੀ ਤੌਰ ਉਤੇ ਉਹ ਬਰੁਨਸਵਿਕ ਨਿਊਜ਼ ਇੰਕ ਨਾਲ ਗੱਲਬਾਤ ਉਤੇ ਹੈ, ਪ੍ਰੰਤੂ ਉਸਦੇ ਅਜਿਹੇ ਕਰਮਚਾਰੀ ਨਹੀਂ ਹਨ ਜਿਸ ਨੂੰ ਨੌਕਰੀ ਤੋਂ ਕੱਢਿਆ ਜਾ ਸਕੇ। ਨਿਊਜ਼ ਇੰਕ ਨੇ ਇਸ ਉਤੇ ਟਿੱਪਣੀ ਕੀਤੀ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ ਕਿ ਉਸਨੇ ਇਕ ਫ੍ਰੀਲਾਂਸ ਕਾਰਟੂਨਿਸਟ ਨੂੰ ਟਰੰਪ ਦੇ ਕਾਰਟੂਨ ਦੇ ਚਲਦਿਆਂ ਕੱਢ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canada Cartoonist lost job on His Donald Trump cartoon