ਕੇਨੈਡਾ ਵਿਚ ਇਕ ਮਹਿਲਾ ਨੇ ਕਿਤਾਬ ਦੇ ਪੰਨਿਆਂ ਵਿਚ ਮਹੀਨਿਆਂ ਤੋਂ ਗੁਆਚੀ ਲਾਟਰੀ ਦੀ ਟਿਕਟ ਨਾਲ 10 ਲੱਖ ਕੇਨੈਡੀਅਨ ਡਾਲਰ ਜਿੱਤੇ ਹਨ। ਲੋਟੋ–ਕਿਊਬੇਕ ਸੰਗਠਨ ਨੇ 3 ਅਪ੍ਰੈਲ ਨੂੰ ਇਸ ਕਪਲ ਦੇ 7.5 ਲੱਖ ਅਮਰੀਕੀ ਡਾਲਰ (ਕਰੀਬ 5 ਕਰੋੜ 16 ਲੱਖ ਰੁਪੲ) ਜਿੱਤਣ ਦਾ ਐਲਾਨ ਕੀਤਾ।
ਨਿਕੋਲ ਪੇਡਨੌਟ ਅਤੇ ਰੌਜਰ ਲਾਰੋਕ ਨੂੰ ਪਿਛਲੇ ਹੀ ਹਫਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਪੰਜ ਅਪ੍ਰੈਲ 2018 ਦੀ ਇਕ ਲਾਟਰੀ ਨਿਕਲ ਗਈ ਹੈ ਜਿਸ ਵਿਚ 10 ਲੱਖ ਡਾਲਰ ਕੇਨੈਡੀਅਨ ਡਾਲਰ ਦਾ ਇਨਾਮ ਨਿਕਲਿਆ ਹੈ।
ਪੇਡਨੌਟ ਆਪਣੇ ਪੋਤੇ ਦੇ ਹੋਮ ਵਰਕ ਵਿਚ ਉਸਦੀ ਮਦਦ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਇਹ ਲਾਟਰੀ ਟਿਕਟ ਮਿਲੀ। ਜੋੜੇ ਨੇ ਇਹ ਟਿਕਟ 2018 ਦੇ ਵੈਲੇਂਟਾਈਨ ਡੇ ਉਤੇ ਖਰੀਦੀ ਸੀ।