ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਵੀਜ਼ਾ ਪ੍ਰੋਗਰਾਮ: ਹੁਣ ਭਾਰਤੀ ਵਿਦਿਆਰਥੀਆਂ ਨੂੰ 45 ਦਿਨਾਂ `ਚ ਮਿਲ ਸਕੇਗਾ ਕੈਨੇਡਾ ਦਾ ਵੀਜ਼ਾ

canada flag

ਨਵੀਂ ਦਿੱਲੀ: ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਲਈ ਆਉਣ ਵਾਲੀਆਂ ਅਰਜ਼ੀਆਂ ਦੇ ਪ੍ਰੋਸੈਸਿੰਗ ਸਮੇਂ ਨੂੰ ਘਟਾਉਣ ਲਈ ਕੁਝ ਅਹਿਮ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਸ ਦਾ ਫ਼ਾਇਦਾ ਖ਼ਾਸ ਤੌਰ `ਤੇ ਉੱਚ-ਸਿੱਖਿਆ ਹਾਸਲ ਕਰਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਨੂੰ ਮਿਲੇਗਾ।

ਪੰਜਾਬ ਤੋਂ ਜਿ਼ਆਦਾਤਰ ਵਿਦਿਆਰਥੀ +2 ਕਰ ਕੇ ਉੱਚ ਸਿੱਖਿਆ ਹਾਸਲ ਕਰਨ ਵਾਸਤੇ ਕੈਨੇਡਾ, ਅਮਰੀਕਾ, ਨਿਊ ਜ਼ੀਲੈਂਡ ਤੇ ਆਸਟ੍ਰੇਲੀਆ ਜਾਣਾ ਪਸੰਦ ਕਰਦੇ ਹਨ।
ਭਾਰਤੀ ਵਿਦਿਆਰਥੀਆਂ ਲਈ ਪਹਿਲਾਂ ਜਿਹੜਾ ‘ਸਟੂਡੈਂਟ ਪਾਰਟਨਰਸਿ਼ਪ ਪ੍ਰੋਗਰਾਮ` ਪ੍ਰੋਗਰਾਮ ਚੱਲ ਰਿਹਾ ਸੀ, ਉਸ ਦੀ ਥਾਂ ਹੁਣ ‘ਸਟੂਡੈਂਟ ਡਾਇਰੈਕਟ ਸਟ੍ਰੀਮ` ਪ੍ਰੋਗਰਾਮ ਚਾਲੂ ਹੋ ਗਿਆ ਹੈ। ਇਹ ਨਵਾਂ ਐੱਸਡੀਐੱਸ ਪ੍ਰੋਗਰਾਮ ਉਨ੍ਹਾਂ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਖੁੱਲ੍ਹਾ ਹੋਵੇਗਾ, ਜੋ ਕੈਨੇਡਾ ਦੇ ਕਿਸੇ ‘ਡੈਜ਼ੀਗਨੇਟਡ ਲਰਨਿੰਗ ਇੰਸਟੀਚਿਊਸ਼ਨ` ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਜਾਂਦੇ ਹਨ।

ਐੱਸਡੀਐੱਸ ਦਾ ਉਦੇਸ਼ ਕੈਨੇਡੀਅਨ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਤੇ ਤੇਜ਼-ਰਫ਼ਤਾਰ ਬਣਾਉਣਾ ਹੈ। ਇਸ ਪ੍ਰੋਗਰਾਮ ਅਧੀਨ ਸਟੂਡੈਂਟ ਵੀਜ਼ਾ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਪ੍ਰਾਸੈਸਿੰਗ ਵੱੱਧ ਤੋਂ ਵੱਧ 45 ਦਿਨਾਂ ਜਾਂ ਉਸ ਤੋਂ ਵੀ ਘੱਟ ਸਮੇਂ `ਚ ਹੋ ਜਾਇਆ ਕਰੇਗੀ। ਭਾਰਤੀ ਵਿਦਿਆਰਥੀਆਂਾ ਲਈ ਕੈਨੇਡਾ ਸਦਾ ਪਹਿਲੀ ਪਸੰਦ ਬਣਿਆ ਰਿਹਾ  ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Canada Government Announces a New Visa Programme for Indian Students